ਗ਼ਜ਼ਲ
ਜੋ ਤੇਰੇ ਨਾਲ ਬਿਤਾਏ ਪਲ।
ਹੁਣ ਚਾਰੇ ਪਾਸੇ ਛਾਏ ਪਲ।
ਭਿੰਨੀ-ਭਿੰਨੀ ਖੁਸ਼ਬੂ ਆਵੇ,
ਜਦ ਬਾਰਿਸ਼ ਵਿੱਚ ਨਹਾਏ ਪਲ।
ਪਰਛਾਵਾ ਬਣਕੇ ਨਾਲ ਤੁਰਨ,
ਇਹ ਮੇਰੇ ਨੇ ਹਮਸਾਏ ਪਲ।
ਨੀਲੇ -ਨੀਲੇ ਬੱਦਲ ਬਣਕੇ,
ਅਜ ਅੰਬਰ ਉੱਤੇ ਛਾਏ ਪਲ।
ਮਹਿਰਮ ਦੀ ਨਜ਼ਰ ਸਵੱਲੀ ਨੇ,
ਫੁੱਲਾਂ ਵਾਂਗੂ ਮਹਿਕਾਏ ਪਲ।
ਦਿਲ ਦੇ ਵਿਚ ਸੰਭਾਲੇ ਨੇ ਮੈਂ ,
ਦਿਲਦਾਰ ਮੁਹੱਬਤ ਜਾਏ ਪਲ ।
ਕਰਮਜੀਤ ਦਿਉਣ ਐਲਨਾਬਾਦ
Social Icons