ਅੌਰਤ ਮਰਦ
ਤੂੰ ਤੇ ਮੈਂ
ਸਦੀਆ ਤੋਂ
ਇਕ ਦੂਜੇ ਨੂੰ ਟੋਲ਼ਦੇ
ਤਲਾਸ਼ਦੇ ਆ ਰਹੇ ਹਾਂ
ਪਰ
ਨਾ ਤੇਰੇ 'ਚੋਂ ਮੈਨੂੰ
ਤੂੰ ਲੱਭ ਸਕਿਆ
ਤੇ ਨਾ ਹੀ ਅਜੇ ਤੱਕ
ਮੇਰੇ ਵਿਚੋਂ
ਤੈਨੂੰ ਮੈਂ ਲੱਭੀ
ਤੇਰੀ ਹਰ ਤੇਹ
ਆ ਮੁੱਕਦੀ ਹੈ
ਮੇਰੇ ਜਿਸਮ ਤੱਕ
ਤੇ ਮੈਂ ਹਰ ਵਾਰ
ਤੇਰੇ ਮਨ ਤੱਕ ਪਹੁੰਚਣ ਦੀ
ਕੋਸ਼ਿਸ਼ ਕਰਦੀ
ਉਹ ਨਦੀ ਹੁੰਦੀ ਹਾਂ
ਜੋ ਤੁਰਦੀ ਹੈ
ਮਾਰੂਥਲ ਨੂੰ ਸਿੰਜਣ ਦੀ ਖ਼ਾਹਸ਼ ਲੈ
ਪਰ ਮੁਕਾ ਬੈਠਦੀ ਹੈ
ਆਪਣੀ ਹੀ ਹੋਂਦ
ਅੱਧ ਵਿਚਕਾਰ ਜਿਹੇ ਜਾ ਕੇ
ਸ਼ਾਇਦ ਤਾਂ ਹੀ ਆਪਾਂ ਦੋਵੇਂ
ਇਕ ਦੂਜੇ ਤੋਂ
ਕੁਝ ਇੰਚ
ਦੂਰ ਰਹਿ ਜਾਂਦੇ ਹਾਂ
ਕਿਉਂਕਿ
ਤੇਰੀ ਹਰ ਹੱਦ
ਮੇਰੇ ਜਿਸਮ ਤੱਕ
ਮਹਿਦੂਦ ਏ
ਤੇ ਮੈਂ
ਮਹਿਜ਼ ਇਕ
ਜਿਸਮ ਹੀ ਨਹੀਂ ਹਾਂ.....
0 Comments
Post a Comment