ਮਨ ਦੀ ਗਲ / ਸੁਰਿੰਦਰ ਸੈਣੀ
ਮਨ ਦੀ ਗਲ ਕਰ ਲਵਾਂ , ਫਿਰ ਦੂਰ ਹੋ ਜਵਾਂਗੇ,
ਦਿਲ ਨੂੰ ਹੋਲਾ ਕਰ ਲਵਾਂ , ਫਿਰ ਦੂਰ ਹੋ ਜਾਵਾਂਗੇ,

ਜੀਂੳੁਦੀਅਾਂ ਸੱਧਰਾਂ ਅਜੇ , ਤੜਫਾਂੳੁਦੀਅਾਂ ਯਾਦਾਂ,

ਦਰਦਾਂ ਦਾ ਪੈਂਡਾ ਕਰ ਲਵਾਂ , ਫਿਰ ਦੂਰ ਹੋ ਜਾਵਾਂਗੇ,

ਹਿਸਾਬ ਸਾਹਾਂ ਦਾ ਕਰ ਕੇ , ਮਰਨਾ ਅਜੇ ਬਾਕੀ

ਵੱਡਾ ਜੇਰਾ ਹੋਰ ਕਰ ਲਵਾਂ , ਫਿਰ ਦੂਰ ਹੋ ਜਾਵਾਂਗੇ,
ਗਮਾਂ ਨੇ ਨਿਢਾਲ ਹੋ ਕੇ , ਗਸ਼ ਖਾਣੀ ਅਜੇ,
ਕਲੇਜੇ ਪੱਥਰ ਧਰ ਲਵਾਂ , ਫਿਰ ਦੂਰ ਹੋ ਜਾਵਾਂਗੇ,,

ਪੀੜਾਂ ਮੁਕਾਣੀ ਅਾੳੁਣਾ , ਰੂਹ ਨੇ ਕਫਨ ਪਾੳੁਣਾ,

ਤੈਨੂੰ ਅਜਾਦ ਕਰ ਲਵਾਂ , ਫਿਰ ਦੂਰ ਹੋ ਜਾਵਾਂਗੇ,

ਮੌਤ ਨੂੰ ਹੱਥ ਫੜਾ ਕੇ , ਕੌਲ ਨਿਭਾੳੁਣਾ ਅਜੇ

ਜ਼ਜਬਾ ਸੁੱਚਾ ਕਰ ਲਵਾਂ ਸੈਣੀ , ਫਿਰ ਦੂਰ ਹੋ ਜਾਵਾਂਗੇ,