ਤੂੰ ਆਖਿਆ,
"ਆਪਣਾ ਹੱਥ ਅੱਗੇ ਕਰ 
ਕੁੱਝ ਦੇਵਾਂਗਾ ਤੈਨੂੰ"
ਮੈਂ ਝੱਟ ਦੇਣੇ ਹੱਥ ਤੇਰੇ ਅੱਗੇ ਕਰ ਦਿੱਤਾ
ਤੂੰ ਮੇਰੀ ਤਲੀ 'ਤੇ
ਨਿੱਕੇ ਨਿੱਕੇ ਅਣਗਿਣਤ ਹੀ ਅਹਿਸਾਸ ਰੱਖ ਦਿੱਤੇ ਸੀ
ਤੇ ਮੈਂ ਉਹਨਾਂ ਅਹਿਸਾਸਾਂ ਨੂੰ ਕਿਸੇ ਬਾਲ ਨਿਆਣੇ ਵਾਂਗ ਹੱਪ ਕਰ
ਮੂੰਹ ਅੰਦਰ ਸੁੱਟ ਲਿਆ ਸੀ
ਹਾਏ ਅਹਿਸਾਸ ਕਿੰਨੇ ਮਿਠਾਸ ਭਰੇ ਸੀ
ਮੇਰੀਆਂ ਨਸਾਂ ਅੰਦਰ ਖੂਨ ਤੇਜ ਦੌੜਨ ਲੱਗਾ 
ਮੇਰੀਆਂ ਅੱਖਾਂ ਚ ਇੱਕ ਚਮਕ ਪੈਦਾ ਹੋਈ 
ਮੇਰੀ ਧੜਕਣ ਤੇ ਤੇਰਾ ਨਾਮ ਲਿਖਿਆ ਗਿਆ
ਕਿੰਨੇ ਤਾਕਤਵਰ ਸੀ ਓਹ ਮੁਹੱਬਤ ਦੇ ਅਹਿਸਾਸ
ਜਿੰਨਾਂ ਮੈਨੂੰ ਮੈਂ ਨਹੀ ਸੀ ਰਹਿਣ ਦਿੱਤਾ 
ਮੈਂ ਤੇਰੀ ਹੋ ਗਈ ਸੀ....

#ਜੱਸੀ #ਝੱਲਪੁਣਾ  :)