ਪੌਣਾਂ ਦੇ ਸੰਗ ਪੌਣ ਬਣਕੇ 
ਵਗ ਲੈ ਜਿੰਨੀ ਮਰਜ਼ੀ ਦੇਰ
ਪਰਤ ਕੇ ਆਉਣਾ ਹੈ ਜਿੱਥੇ, 
ਸਿਰਨਾਵਾਂ ਸਦਾ ਉਹ ਯਾਦ ਰੱਖੀਂ
ਫੁੱਲ ਹੈਂ, ਸੁਭਾਅ ਹੈ ਤੇਰਾ
ਜਿੱਧਰ ਚਾਹੇ ਖਿਲਾਰ ਮਹਿਕਾਂ
ਖਿੜਕੇ ਜਿੱਥੇ ਗੁਲਾਬ ਬਣਿਐਂ
ਗੁਲਸ਼ਨ ਉਹ ਸਦਾ ਆਬਾਦ ਰੱਖੀਂ
ਗਗਨ ਬਰਾੜ