ਮਾਹੀਆ**
ਪਾਣੀ ਖੂਹੇ ਦਾ ਪੀ ਲੀਤਾ
ਭੇਦ ਅਸਾਂ ਖੋਲ੍ਹਿਆ ਹੀ ਨਾ
ਦੁੱਖ ਬੁੱਲ੍ਹੀਆਂ 'ਚ ਸੀ ਲੀਤਾ
ਲੱਗੀ ਇਸ਼ਕ ਚਿੰਗਾਰੀ ਏ
ਛੇਤੀ ਮੁੜ ਆ ਮਾਹੀ ਵੇ
ਹਾਲੇ ਰੀਝ ਕੁਆਰੀ ਏ
ਟਿੰਡਾਂ ਖੂਹ ਦੀਆਂ ਗਿੜਦੀਆਂ ਨੇ
ਸਭ ਨੂੰ ਉਡੀਕ ਆਪਣੀ
ਐਵੇਂ ਮੈਂ ਮੈਂ ਕਰ ਭਿੜਦੀਆਂ ਨੇ
ਪੰਡ ਫ਼ਿਕਰਾਂ ਦੀ ਚੁੱਕੀ ਹੋਈ ਐ
ਘਰ ਆਜਾ ਲਾਮ ਵਾਲਿਆ
ਜੰਗ ਕਦੋਂ ਦੀ ਹੀ ਮੁੱਕੀ ਹੋਈ ਐ
ਊਠ ਲੱਦੇ ਨੇ ਹਰੀਕੇ ਨੂੰ
ਸਾਡਾ ਮਾਹੀਆ ਨਈਂ ਆਉਂਦਾ
ਦੁੱਖ ਦੱਸੀਏ ਕੀ ਸ਼ਰੀਕੇ ਨੂੰ
ਸਾਵਣ ਦੀਆਂ ਝੜੀਆਂ ਨੇ
ਮਾਹੀਆ ਸਾਡਾ ਦੂਰ ਵੱਸਦਾ
ਨੀ ਸਾਡੇ ਚਾਵਾਂ ਨੂੰ ਹੱਥਕੜੀਆਂ ਨੇ
ਰੰਗ ਮਹਿੰਦੀ ਦਾ ਸੂਹਾ ਏ
ਡਾਕੀਆ ਵੇ ਚਿੱਠੀ ਦੇ ਜਾ
ਖੁੱਲ੍ਹਾ ਰੱਖਿਆ ਮੈਂ ਬੂਹਾ ਏ
ਵੱਡਾ ਦੁੱਧ ਦਾ ਗਿਲਾਸ ਭਰਿਆ
ਹੋ ਜਾ ਤੂੰ ਜਵਾਨ ਪੁੱਤ ਵੇ
ਘੋਲ ਬੋਲੀ ਦੀ ਮਿਠਾਸ ਅੜਿਆ
ਸੁੰਮੀ ਸਾਮਰੀਆ
ਪਾਣੀ ਖੂਹੇ ਦਾ ਪੀ ਲੀਤਾ
ਭੇਦ ਅਸਾਂ ਖੋਲ੍ਹਿਆ ਹੀ ਨਾ
ਦੁੱਖ ਬੁੱਲ੍ਹੀਆਂ 'ਚ ਸੀ ਲੀਤਾ
ਲੱਗੀ ਇਸ਼ਕ ਚਿੰਗਾਰੀ ਏ
ਛੇਤੀ ਮੁੜ ਆ ਮਾਹੀ ਵੇ
ਹਾਲੇ ਰੀਝ ਕੁਆਰੀ ਏ
ਟਿੰਡਾਂ ਖੂਹ ਦੀਆਂ ਗਿੜਦੀਆਂ ਨੇ
ਸਭ ਨੂੰ ਉਡੀਕ ਆਪਣੀ
ਐਵੇਂ ਮੈਂ ਮੈਂ ਕਰ ਭਿੜਦੀਆਂ ਨੇ
ਪੰਡ ਫ਼ਿਕਰਾਂ ਦੀ ਚੁੱਕੀ ਹੋਈ ਐ
ਘਰ ਆਜਾ ਲਾਮ ਵਾਲਿਆ
ਜੰਗ ਕਦੋਂ ਦੀ ਹੀ ਮੁੱਕੀ ਹੋਈ ਐ
ਊਠ ਲੱਦੇ ਨੇ ਹਰੀਕੇ ਨੂੰ
ਸਾਡਾ ਮਾਹੀਆ ਨਈਂ ਆਉਂਦਾ
ਦੁੱਖ ਦੱਸੀਏ ਕੀ ਸ਼ਰੀਕੇ ਨੂੰ
ਸਾਵਣ ਦੀਆਂ ਝੜੀਆਂ ਨੇ
ਮਾਹੀਆ ਸਾਡਾ ਦੂਰ ਵੱਸਦਾ
ਨੀ ਸਾਡੇ ਚਾਵਾਂ ਨੂੰ ਹੱਥਕੜੀਆਂ ਨੇ
ਰੰਗ ਮਹਿੰਦੀ ਦਾ ਸੂਹਾ ਏ
ਡਾਕੀਆ ਵੇ ਚਿੱਠੀ ਦੇ ਜਾ
ਖੁੱਲ੍ਹਾ ਰੱਖਿਆ ਮੈਂ ਬੂਹਾ ਏ
ਵੱਡਾ ਦੁੱਧ ਦਾ ਗਿਲਾਸ ਭਰਿਆ
ਹੋ ਜਾ ਤੂੰ ਜਵਾਨ ਪੁੱਤ ਵੇ
ਘੋਲ ਬੋਲੀ ਦੀ ਮਿਠਾਸ ਅੜਿਆ
ਸੁੰਮੀ ਸਾਮਰੀਆ
0 Comments
Post a Comment