ਨਿਅਾਜ਼ਬੋ'-ਪੁਸਤਕ ਵਿੱਚੋਂ
ਅਾ, ਸੋਚ-ਸਮੁੰਦਰ ਵਿਚੋਂ ਡੂੰਘੇ ਪੱਤਣੀਂ ਤਰ ਜਾੲੀੲੇ,
ਭਵ-ਸਾਗਰ ਵਿੱਚੋਂ ਵੀ ਪਾਰ-ਓੁਤਾਰਾ ਕਰ ਜਾੲੀੲੇ !

ਸ਼ਗਨਾਂ ਵਾਲੇ ਮੇਲੇ ਲਾੲੀੲੇ ਰੂਹਾਂ ਦੇ ਵਿੱਚ ਸੋਚਾਂ ਥੀਂਂ,
ਖੁਸ਼ੀਅਾਂ,ਚਾਅ 'ਤੇ ਖੇੜੇ, ਚਾਰ ਚੁਫੇਰੇ ਭਰ ਜਾੲੀੲੇ !
ਖੈਰ-ਖਵਾਹੀ,ਓੁੱਜਲ ਸੋਚ ਤੇ ਰੱਖੀੲੇ ਜੇਰਾ ਜਿਗਰੀਂ,
ਦੁਸ਼ਮਣ ਤਾੲੀਂ ਵੀ ਨਾ ਮੈਲਾ ਹਿਰਦਾ ਕਰ ਜਾੲੀੲੇ !
ਸੂਹਾ ਰੰਗ ਹਯਾਤੀ ਵਾਲਾ ਮਖਮਲ ਵਰਗਾ ਹਿਰਦਾ,
ਨਿਸਦਿਨ ਹੀ ਹਰ ਹਿਰਦੇ ਨੂੰ ਸਿਜਦਾ ਕਰ ਜਾੲੀੲੇ !
ਯਾਦਾਂ ਦੀ ਸ਼ਹਿਨਾੲੀ ਗੂੰਜੇ ਹਰ ਦਿਲ ਨੂੰ ਰੁਸ਼ਨਾੲੇ ਜੋ ,
ਯਾਦ ਦਾ ਦੀਵਾ ਚੌਖਟ ਓੁੱਤੇ ਚੁੱਪਚੁਪੀਤੇ ਧਰ ਜਾੲੀੲੇ!
ਯਾਦ-ਪਟਾਰੀ ਖੋਹਲ ਨਾ ਬਹੀੲੇ ਅੱਖਰ ਓੁਣੀੲੇਂ ਨਾਂਅ,
ਸਾਂਭੀ ਰੱਖੀੲੇ ਹਿਜਰ ਦਾ ਤਾਣਾ ਨਾ ਮਰ-ਮਰ ਜਾੲੀੲੇ !
ਨੈਣਾਂ ਵਾਲੀ ਨਗਰੀ ਦੇ ਵਿੱਚ ਚਾਨਣ ਭਰੀੲੇ ਰੂਹੇ ਦਾ,
ਰੰਗ ਕਾਸ਼ਣੀ ਵਿੱਚੋਂ ਭਾਵੇਂ ਨਿੱਤ ਸਮੁੰਦਰ ਤਰ ਜਾੲੀੲੇ !-ਮਨਦੀਪ ਕੌਰ ਭੰਮਰਾ