ਜੇ ਤੂੰ ਮੋਤੀ ਸਮਝਦਾ ਹੁੰਦਾ ਇਹਨਾਂ ਹੰਝੂਆਂ ਨੂੰ, 
ਤਾਂ ਇਹਨਾਂ ਨੈਣਾਂ ਦੀ ਕੀ ਮਜਾਲ ਸੀ, 
ਕਿ ਇਹ ਬਾਹਰ ਸੁੱਟਦੇ ਇਹਨਾਂ ਮੋਤੀਆਂ ਨੂੰ"......ਬਰਾੜ ਜੱਸੀ


ਹਜ਼ਾਰਾਂ ਹੀ ਹੰਝੂ ਤੇਰੀ ਯਾਦ 'ਚ ਵਹਿ ਤੁਰੇ, 
ਭਟਕਦੇ ਰਹੇ ਅਸੀਂ ਤੈਨੂੰ ਲੱਭਣ ਲਈ, 
ਪਰ ਜਦ ਲੰਮਾ ਪੰਧ ਮੁਕਾ, 
ਅਸੀਂ ਤੈਨੂੰ ਲੱਭਿਆ, 
ਪਤਾ ਨਹੀਂ ਕਿਉਂ, 
ਮੇਰਾ ਮਨ ਨਾ ਮੰਨਿਆ ਕਿ, 
ਤੂੰ ਉਹੀ ਏ,
ਹਿੰਮਤ ਹੀ ਨਹੀਂ ਸੀ ਕਿ ਤੈਨੂੰ ਕੁਝ ਕਹਾਂ, 
ਤੇ ਮੈਂ ਮਨ 'ਚ ਕਈ ਸਵਾਲ ਲਈ, 
ਬਿਨਾਂ ਕੁਝ ਕਹੇ, 
ਉਥੋਂ ਵਾਪਸ ਆ ਗਈ..... ਜੱਸੀ
Like  Comment  Tag  Share