ਰ੍ਹਾਵਾਂ ਤੱਕਦੇ....
ਅਸੀਂ ਰ੍ਹਾਵਾਂ ਤੱਕਦੇ
ਤੇਰੀਆਂ
ਘੁੱਟ ਨੈਣਾ ਨੂੰ ਮੀਚ ਲਈਏ
ਸ਼ਾਇਦ
ਤੂੰ ਬਣਕੇ ਖ਼ਾਬ ਮਿਲੇਂ
ਘੁੱਟ ਮੀਚ ਲਈਏ
ਦੰਦ ਪਤਾਸੇ
ਗੁਲਾਬ ਪੱਤੀ ਬੁੱਲੀਆਂ ਨੂੰ
ਸ਼ਾਇਦ ਤੂੰ ਚੁੱਪ ਚੋਂ ਬਣ
ਅਲਫ਼ਾਜ਼ ਮਿਲੇਂ
ਖ਼ਿਆਲ ਦੇ ਪ੍ਰਦਿੰਆ ਨੂੰ
ਬਣ ਪ੍ਰਵਾਜ਼ ਮਿਲੇਂ
ਗਜ਼ਲ ਦਾ ਹੋ ਆਗਾਜ਼ ਮਿਲੇਂ
ਗੀਤ ਨੂੰ ਬਣ ਸਾਜ਼ ਮਿਲੇਂ
ਅਸੀਂ ਰ੍ਹਾਵਾਂ ਤੱਕਦੇ
ਤੇਰੀਆਂ
ਘੁੱਟ ਨੈਣਾ ਨੂੰ ਮੀਚ ਲਈਏ
ਸ਼ਾਇਦ
ਤੂੰ ਬਣਕੇ ਖ਼ਾਬ ਮਿਲੇਂ
ਘੁੱਟ ਮੀਚ ਲਈਏ
ਦੰਦ ਪਤਾਸੇ
ਗੁਲਾਬ ਪੱਤੀ ਬੁੱਲੀਆਂ ਨੂੰ
ਸ਼ਾਇਦ ਤੂੰ ਚੁੱਪ ਚੋਂ ਬਣ
ਅਲਫ਼ਾਜ਼ ਮਿਲੇਂ
ਖ਼ਿਆਲ ਦੇ ਪ੍ਰਦਿੰਆ ਨੂੰ
ਬਣ ਪ੍ਰਵਾਜ਼ ਮਿਲੇਂ
ਗਜ਼ਲ ਦਾ ਹੋ ਆਗਾਜ਼ ਮਿਲੇਂ
ਗੀਤ ਨੂੰ ਬਣ ਸਾਜ਼ ਮਿਲੇਂ
ਭਰਾਂ ਪੰਨੇ ਹਸਰਤਾਂ ਦੇ
ਸ਼ਾਇਦ ਬਣ ਕਿਤਾਬ ਮਿਲੇਂ
ਖਿੜਨ ਗੁਲਾਬ ਚਾਂਵਾਂ ਦੇ
ਸ਼ਾਇਦ ਤੂੰ ਬਣ ਬਾਗ ਮਿਲੇਂ
ਬਣ ਦਰਿਆ ਵਗਾਂ
ਅਨੰਤ ਤੋਰ
ਸ਼ਾਇਦ ਤੂੰ
ਸਮੁੰਦਰ ਦਾ ਬਣ
ਠਹਿਰਾਵ ਮਿਲੇਂ
ਸ਼ਾਇਦ.....ਸ਼ਰਨ
ਸ਼ਾਇਦ ਬਣ ਕਿਤਾਬ ਮਿਲੇਂ
ਖਿੜਨ ਗੁਲਾਬ ਚਾਂਵਾਂ ਦੇ
ਸ਼ਾਇਦ ਤੂੰ ਬਣ ਬਾਗ ਮਿਲੇਂ
ਬਣ ਦਰਿਆ ਵਗਾਂ
ਅਨੰਤ ਤੋਰ
ਸ਼ਾਇਦ ਤੂੰ
ਸਮੁੰਦਰ ਦਾ ਬਣ
ਠਹਿਰਾਵ ਮਿਲੇਂ
ਸ਼ਾਇਦ.....ਸ਼ਰਨ
0 Comments
Post a Comment