ਸ਼ੌਕ ......

ਚੱਪਾ ਕੁ ਚੰਨ ਤੂੰ ਸਾਡੀ ਝੋਲੀ ਵਿੱਚ ਪਾ ਦੇ ਵੇ ।
ਦਿਲ ਦੇ ਵਿਹਡ਼ੇ ਬੂਟਾ ਪਿਆਰ ਦਾ ਲਾ ਦੇ ਵੇ ।

ਵੱਗਣ ਹਵਾਵਾਂ ਜਦੋਂ ਮਹਿਕਾ ਹੀ ਆਉਣ ਵੇ, 
ਅੈਸੀ ਬਹਾਰਾਂ ਵਾਲੀ ਰੁੱਤ ਨਾਂ ਸਾਡੇ ਲਵਾ ਦੇ ਵੇ ।

ਲਿੱਪ- ਲਿੱਪ ਕੰਧਾਂ ਮੋਰ, ਘੁੱਗੀਆਂ ਬਣਾਵਾਂ ਮੈਂ ।
ਕੱਚੇ ਜਿਹੇ ਵਿਹਡ਼ੇ ਵਾਲਾ ਬੰਗਲਾ ਪਵਾ ਦੇ ਵੇ ।

ਮਧਾਣੀ , ਛੱਜ, ਸੰਦੂਕ , ਕਾੜਨੀ'ਤੇ ਚਾਟੀਆਂ , 
ਘਰ ਸੋਹਣਾ ਬਣਾਉਣ ਲਈ ਲੱਭ ਕੇ ਲਿਆਦੇ ਵੇ ।

ਸੱਗੀਫੁੱਲ , ਗੋਖੜੂ , ਬੁੰਦੇ , ਬਾਜੂਬੰਦ, ਡੰਡੀਆਂ , 
ਲਿਆਂ ਕੇ ਕਿਤੋਂ ਸ਼ੌਕ "ਕਰਮ" ਦੇ ਪੁਗਾ ਦੇ ਵੇ ।

- ਕਰਮਜੀਤ " ਦਿਉਣ ਅੈਲਨਾਬਾਦ"