ਜੋ ਸਦੀਆਂ ਤੋ ਖੜੇ ਨੇ
ਜਿਨ੍ਹਾਂ ਉਗਣਾ ਹੈ ਹਾਲੇ
ਸਾਰੇ ਸੱਚੀ ਮੁੱਚੀ ਹੀ
ਮੇਰੇ ਹਾਣਦੇ ਨੇ 
ਇਹ ਸਭ ਸਮਝਦੇ ਨੇ 
ਤੇ ਸਭ ਜਾਣਦੇ ਨੇ 
ਅਨੰਦ 'ਚ ਰਹਿੰਦੇ ਨੇ 
ਕੁਦਰਤ ਨੂੰ ਮਾਣਦੇ ਨੇ
ਮੈਂ ਹੀ ਪਹਿਚਾਣ ਦਾ ਨਹੀ 
ਕਿ ਰੁੱਖ ਪਹਿਚਾਣ ਦੇ ਨੇ
ਰਾਜ਼ ਕੌਰ /Raj Kaur