ਸੱਚ / ਝੂਠ
ਸੱਚ ਦੇ ਪੈਂਡੇ ਕੱਚ ਖਿੱਲਰਿਆ
ਸੱਚ ਦਾ ਰਾਹ ਘਮਸਾਨ
ਸੱਚ ਦੇ ਰਾਹ ਤੇ ਚਲਦੀਆਂ ਹੋਈਆਂ
ਕਲਮਾਂ ਲਹੂ ਲੁਹਾਨ -
ਸੱਚ ਨੂੰ ਪੈਣ ਝੂਠ ਦੀਆਂ ਮਾਰਾਂ
ਕੋਈ ਨਾ ਇਸਦਾ ਦਰਦੀ
ਸੱਚ ਨੂੰ ਵਿੱਚ ਬਜ਼ਾਰਾਂ ਖੜ੍ਹ ਕੇ
ਦੁਨੀਆ ਝੂਠਾ ਕਰਦੀ -
ਸੱਚ ਦਾ ਘੁੱਟ ਜ਼ਹਿਰ ਤੋਂ ਕੌੜਾ
ਹਰ ਕੋਈ ਜਰ ਨਹੀਂ ਸਕਦਾ
ਝੂਠ ਤਾਂ ਪਾਵੇ ਲੱਖਾਂ ਪਰਦੇ
ਸੱਚ ਪਰ ਮਰ ਨਹੀਂ ਸਕਦਾ -
ਸੱਚ ਦੇ ਪੈਰੀਂ ਚੁੱਪ ਦੀ ਝਾਂਜਰ
ਝੂਠ ਤਾਂ ਪਾਉਂਦਾ ਰੌਲ਼ਾ
ਝੂਠ ਦੇ ਰੌਲ਼ੇ ਸੁਣਦਾ ਹੋ ਗਿਆ
ਸੱਚ ਵੀ ਗੂੰਗਾ ਬੋਲ਼ਾ -
ਸੱਚ ਦਾ ਪੱਲਾ ਛੱਡ ਕੇ ਦੁਨੀਆ
ਝੂਠ ਦਾ ਪੱਲਾ ਫੜਦੀ
ਝੂਠ ਦੇ ਘਰ ਵਿਚ ਮਾਇਆ ਰਾਣੀ
ਭੱਜ ਕੇ ਅੰਦਰ ਵੱੜਦੀ -
ਸੱਚ ਨੇ ਆਪਣਾ ਰੰਗ ਵਖਾਇਆ
ਜਦ ਅਸਮਾਨੀ ਚੜ੍ਹ ਕੇ
ਢਿੱਡੀਂ ਮੁੱਕੀਆਂ ਝੂਠਾ ਮਾਰੂ
ਮੂੰਹ ਤੇ ਪੱਲਾ ਕਰਕੇ -
ਓਦੋਂ ਵੇਖੀਂ ਕੀ ਹੁੰਦੇ ਨੇ
ਵੇਖਣ ਵਾਲ਼ੇ ਮੰਜ਼ਰ
ਅੱਕੇ ਸੱਚ ਨੇ ਜਦੋਂ ਵੀ ਧਰਿਆ
ਝੂਠ ਦੇ ਮੋਢੇ ਖੰਜ਼ਰ -
ਰਿਤੂ ਵਾਸੂਦੇਵ
ਸੱਚ ਦੇ ਪੈਂਡੇ ਕੱਚ ਖਿੱਲਰਿਆ
ਸੱਚ ਦਾ ਰਾਹ ਘਮਸਾਨ
ਸੱਚ ਦੇ ਰਾਹ ਤੇ ਚਲਦੀਆਂ ਹੋਈਆਂ
ਕਲਮਾਂ ਲਹੂ ਲੁਹਾਨ -
ਸੱਚ ਨੂੰ ਪੈਣ ਝੂਠ ਦੀਆਂ ਮਾਰਾਂ
ਕੋਈ ਨਾ ਇਸਦਾ ਦਰਦੀ
ਸੱਚ ਨੂੰ ਵਿੱਚ ਬਜ਼ਾਰਾਂ ਖੜ੍ਹ ਕੇ
ਦੁਨੀਆ ਝੂਠਾ ਕਰਦੀ -
ਸੱਚ ਦਾ ਘੁੱਟ ਜ਼ਹਿਰ ਤੋਂ ਕੌੜਾ
ਹਰ ਕੋਈ ਜਰ ਨਹੀਂ ਸਕਦਾ
ਝੂਠ ਤਾਂ ਪਾਵੇ ਲੱਖਾਂ ਪਰਦੇ
ਸੱਚ ਪਰ ਮਰ ਨਹੀਂ ਸਕਦਾ -
ਸੱਚ ਦੇ ਪੈਰੀਂ ਚੁੱਪ ਦੀ ਝਾਂਜਰ
ਝੂਠ ਤਾਂ ਪਾਉਂਦਾ ਰੌਲ਼ਾ
ਝੂਠ ਦੇ ਰੌਲ਼ੇ ਸੁਣਦਾ ਹੋ ਗਿਆ
ਸੱਚ ਵੀ ਗੂੰਗਾ ਬੋਲ਼ਾ -
ਸੱਚ ਦਾ ਪੱਲਾ ਛੱਡ ਕੇ ਦੁਨੀਆ
ਝੂਠ ਦਾ ਪੱਲਾ ਫੜਦੀ
ਝੂਠ ਦੇ ਘਰ ਵਿਚ ਮਾਇਆ ਰਾਣੀ
ਭੱਜ ਕੇ ਅੰਦਰ ਵੱੜਦੀ -
ਸੱਚ ਨੇ ਆਪਣਾ ਰੰਗ ਵਖਾਇਆ
ਜਦ ਅਸਮਾਨੀ ਚੜ੍ਹ ਕੇ
ਢਿੱਡੀਂ ਮੁੱਕੀਆਂ ਝੂਠਾ ਮਾਰੂ
ਮੂੰਹ ਤੇ ਪੱਲਾ ਕਰਕੇ -
ਓਦੋਂ ਵੇਖੀਂ ਕੀ ਹੁੰਦੇ ਨੇ
ਵੇਖਣ ਵਾਲ਼ੇ ਮੰਜ਼ਰ
ਅੱਕੇ ਸੱਚ ਨੇ ਜਦੋਂ ਵੀ ਧਰਿਆ
ਝੂਠ ਦੇ ਮੋਢੇ ਖੰਜ਼ਰ -
ਰਿਤੂ ਵਾਸੂਦੇਵ
0 Comments
Post a Comment