ਛੱਲੇ ਵਿੱਚ ਚਾਬੀਆਂ ਨੇ
ਬਾਬਲ ਤੇਰੇ ਜਾਣ ਪਿੱਛੋਂ
ਬੂਹਾ ਭੇੜਿਆ ਭਾਬੀਆਂ ਨੇ
ਤੱਕ ਮੈਥੋਂ ਹੋਵੇ ਨਾ ਸਖੀਓ
ਬੂਹੇ ਭਾਬੀਆਂ ਦੇ ਭੇੜੇ ਨੂੰ
ਭੁੱਲਣ ਨਾਂ ਧੀਆਂ ਰਾਣੀਆਂ
ਧਰਮੀਂ ਬਾਬਲ ਦੇ ਵਿਹੜੇ ਨੂੰ
ਕੋਠੇ ਤੇ ਕਾਂ ਬੋਲੇ
ਪਿੰਡ ਦੀਆਂ ਸੱਥਾਂ ਸੁੰਨੀਆਂ
ਜਿੱਥੇ ਬਾਬਲ ਤੇਰਾ ਨਾਂ ਬੋਲੇ
ਸਭ ਹੱਥ ਦੀਆਂ ਲਕੀਰਾਂ ਨੇ
ਸੇਵਾ ਤੇ ਸੰਭਾਲ ਬਹੁਤ ਕੀਤੀ
ਮੇਰੇ ਲਾਡਲੇ ਜਿਹੇ ਵੀਰਾਂ ਨੇ
ਇਹ ਜੱਗ ਭਾਂਵੇ ਹੱਸਦਾ ਏ
ਪੋਤੇ , ਪੋਤੀਆਂ, ਦੋਹਤਿਆਂ' ਚ
ਤੂੰ ਹਮੇਸ਼ਾਂ ਹੀ ਵੱਸਦਾ ਏ
ਸਾਡੀ ਜਿੰਦਗੀ ਨੂੰ ਆਬਾਦ ਕੀਤਾ
ਲੱਖਾਂ , ਮਿਹਨਤ ਮੁਸ਼ੱਕਤਾਂ ਨਾਲ
ਤਾਂਹੀ ਜੱਸੀ ਨੇ ਤੈਨੂੰ ਅੱਜ ਯਾਦ ਕੀਤਾ
ਜਸਵਿੰਦਰ ਕੌਰ ਜੱਸੀ
ਬਾਬਲ ਤੇਰੇ ਜਾਣ ਪਿੱਛੋਂ
ਬੂਹਾ ਭੇੜਿਆ ਭਾਬੀਆਂ ਨੇ
ਤੱਕ ਮੈਥੋਂ ਹੋਵੇ ਨਾ ਸਖੀਓ
ਬੂਹੇ ਭਾਬੀਆਂ ਦੇ ਭੇੜੇ ਨੂੰ
ਭੁੱਲਣ ਨਾਂ ਧੀਆਂ ਰਾਣੀਆਂ
ਧਰਮੀਂ ਬਾਬਲ ਦੇ ਵਿਹੜੇ ਨੂੰ
ਕੋਠੇ ਤੇ ਕਾਂ ਬੋਲੇ
ਪਿੰਡ ਦੀਆਂ ਸੱਥਾਂ ਸੁੰਨੀਆਂ
ਜਿੱਥੇ ਬਾਬਲ ਤੇਰਾ ਨਾਂ ਬੋਲੇ
ਸਭ ਹੱਥ ਦੀਆਂ ਲਕੀਰਾਂ ਨੇ
ਸੇਵਾ ਤੇ ਸੰਭਾਲ ਬਹੁਤ ਕੀਤੀ
ਮੇਰੇ ਲਾਡਲੇ ਜਿਹੇ ਵੀਰਾਂ ਨੇ
ਇਹ ਜੱਗ ਭਾਂਵੇ ਹੱਸਦਾ ਏ
ਪੋਤੇ , ਪੋਤੀਆਂ, ਦੋਹਤਿਆਂ' ਚ
ਤੂੰ ਹਮੇਸ਼ਾਂ ਹੀ ਵੱਸਦਾ ਏ
ਸਾਡੀ ਜਿੰਦਗੀ ਨੂੰ ਆਬਾਦ ਕੀਤਾ
ਲੱਖਾਂ , ਮਿਹਨਤ ਮੁਸ਼ੱਕਤਾਂ ਨਾਲ
ਤਾਂਹੀ ਜੱਸੀ ਨੇ ਤੈਨੂੰ ਅੱਜ ਯਾਦ ਕੀਤਾ
ਜਸਵਿੰਦਰ ਕੌਰ ਜੱਸੀ
0 Comments
Post a Comment