ਸਾਵੀਂ ਮਹਿਕ ਕਲ਼ਾਵੇ ਭਰ
ਕਲੀਅਾਂ ਨੂੰ ਬੇਜ਼ਾਰ ਨਾ ਕਰ
ਖੁਸ਼ਬੂ ਹੈ ਮੰਡਰਾੳੁਣੇ ਹੀ
ਭੌਰੇ ਨੇ ੲਿਤਬਾਰ ਨਾ ਕਰ
ਜਿੰਦ ਪ੍ਰਾਹੁਣੀ ਦੋ ਦਿਨ ਦੀ
ਪੀੜਾ ਗਲ ਦਾ ਹਾਰ ਨਾ ਕਰ
ਕਿਰਦਾ ਹੰਝੂ ਮੋਤੀਅਾਂ ਤੁੱਲ
ਪਲ਼ਕਾਂ ਅਾਬਸ਼ਾਰ ਨਾ ਕਰ
ਵਿਹਲ ਨਹੀਂ ਹੈ ਸੁਣਨੇ ਦੀ
ਦੁਖਾਂ ਦਾ ੲਿਜ਼ਹਾਰ ਨਾ ਕਰ
ਅੈਵੇਂ ਝੱਲ਼ ਖਿਲ਼ਾਰ ਰਹੇ
ਨੈਣਾਂ ਨੂੰ ਦੋ-ਚਾਰ ਨਾ ਕਰ
ਜਿੰਦ ਮਲ਼ੂਕ ਤੋਂ ਨਿਭਣੇ ਨਾ
ਕੋੲੀ ਵੀ ੲਿਕਰਾਰ ਨਾ ਕਰ
ਵਾਂਗ ਪਰਿੰਦੇ ਖੁੱਲ੍ਹੀ ੳੁੱਡ
ਤੂੰ ਹਾਸੇ ਦੁਸ਼ਵਾਰ ਨਾ ਕਰ
ਦਿਲ ਦਾ ਅਾਖਾ ਮੋੜ ਵੀ ਦੇਹ
ਛੱਡ ਪਰ੍ਹਾਂ ਪਿਅਾਰ ਨਾ ਕਰ....
ਰਾਜਵਿੰਦਰ "ਜਟਾਣਾ"