ਤੈਨੂੰ ਮਿਲਣਾ...
ਤੇਰੇ ਨਾਲ ਹੋਣਾ...
ਕੁਦਰਤ ਨਾਲ
ਇਕ ਸੁਰ ਹੋਣ ਵਰਗਾ ਹੈ
ਜਿੱਥੇ 
ਤੂੰ, ਤੂੰ ਨਹੀਂ ਰਹਿੰਦਾ 
ਨਾ ਮੈਂ, ਮੈਂ ਰਹਿੰਦੀ ਹਾਂ
ਤੇ ਨਾ ਹੀ ਸਾਡੇ ਵਿਚਕਾਰ 
ਕੋਈ ਦੂਰੀ ਬਚਦੀ ਹੈ
ਇਸੇ ਲਈ ਹੀ
ਤੇਰੇ ਨਾਲ ਹੋਣਾ
ਕਿਸੇ ਇਬਾਦਤ ਵਰਗਾ ਹੈ
ਜੋ ਮੈਂ ਤੋਂ ਤੂੰ ਵਿਚਲਾ ਫਾਸਲਾ 
ਮਨਫ਼ੀ ਕਰ ਦਿੰਦੀ ਹੈ
ਰਮਨਪ੍ਰੀਤ ਕੋੌਰ