ਤੇਰਾ ਮੇਰੇ ਤੱਕ ਪਹੁੰਚਣਾ 
ਸ਼ਬਦਾਂ ਦੇ
ਸੱਤ ਸਾਗਰ ਪਾਰ ਕਰਨ ਜਿਹਾ ਹੈ 
ਕਈ ਵਾਰ ਸੋਚਦੀ 
ਬੜਾ ਔਖਾ ਹੈ 
ਤੇਰੇ ਤਕ ਪਹੁੰਚ ਕੇ 
ਅਪਣਿਆ ਜੜਾਂ ਨੂੰ 
ਨੰਗੀਆਂ ਕਰ 
ਤੇਰੀ ਕਲਮ ਦੇ ਹਥੋਂ
ਹਯਾਤੀ ਦਾ ਘੁੱਟ ਭਰ 
ਬਾਕੀ ਬਚੇ ਨੂੰ 
ਚਰਣਾਮ੍ਰਿਤ ਵਾਂਗ 
ਉਡੇਲ ਲੈਣਾ !
ਸੀਮਾ ਸੰਧੂ