ਆਪਾਂ
ਆ ਆਪਾਂ ਜਿੰਦ ਦਾ
ਖੂਹ ਗੇੜੀਏ ਰਲਕੇ...
ਆਹ ਰੋਸਿਆਂ ਦੀ ਟਿੰਡ ਭਰ
ਰਤਾ ਪਾਸੇ ਕਰਕੇ ਡੋਹਲ ਦੇ...
ਭਰ ਲਈਏ ਨਿਰਮਲ ਜਿਹੇ 
ਬੋਲਾਂ ਦਾ ਬੁੱਕ ਨਿਤਾਰ ਕੇ...
ਇੱਕ ਦੂਜੇ ਦੀ ਰੂਹ ਦੀ ਜ਼ਰਾ
ਛਾਵੇਂ ਜਹੇ ਬਹਿ ਕੇ ਪੀ ਲਈਏ
ਆਪੇ ਹੀ ਕੱਟੀ ਜਾਊਗੀ
ਦੁੱਖਾਂ ਦੀ ਤਿੱਖੜ ਦੁਪਹਿਰ ਵੀ...
ਇੱਕ ਦੂਜੇ ਨੂੰ ਦੇਖ ਕੇ
ਆਪਾਂ ਦੋਵੇਂ ਜਦ ਮੁਸਕੁਰਾਉਂਦੇ ਰਹੇ....!!
ਗਗਨ ਬਰਾੜ