ਫ਼ੇਰ ਦੁਬਾਰਾ ਭੰਨ੍ਹ-ਘੜ ਕੇ
ਫ਼ਿਰ ਤੋਂ ਵਾਹ ਕੇ ਵੇਖਾਂਗੇ
ਚਿਹਰੇ ਉੱਤੋਂ ਆਪਣੇ ਫ਼ਿਰ
ਕੁਝ ਚਿਹਰੇ ਲਾਹ ਕੇ ਵੇਖਾਂਗੇ
ਲੁਕਦੇ ਫ਼ਿਰਦੇ ਆਪੇ ਕੋਲ਼ੋਂ
ਪੱਜ ਟੋਲਣ ਦੇ ਹੋਰਾਂ ਨੂੰ
ਨੈਣਾਂ ਦੇ ਵਿਚ ਆਪੇ ਤੱਕ
ਧੁਰ ਅੰਦਰ ਜਾ ਕੇ ਵੇਖਾਂਗੇ
ਕੁਝ ਲੱਜਾਂ ਕੁਝ ਸ਼ਰਮਾਂ ਦਾ
ਹੈ ਬੋਝੇ ਦੇ ਵਿਚ ਭਾਰ ਬੜਾ
ਲੋਕ ਲਾਜ ਦੀ ਗੱਠੜੀ ਨੂੰ
ਹੁਣ ਸਿਰ ਤੋਂ ਲਾਹ ਕੇ ਵੇਖਾਂਗੇ
ਪੈਰਾਂ ਦੇ ਨਾਲ ਪੈਂਡੇ ਬੱਝੇ
ਸਿਰ ਤੇ ਧੁੱਪਾਂ ਕਹਿਰ ਦੀਆਂ
ਆਪਣੇ ਅੰਦਰੋਂ ਇਕਸੁਰ ਹੋ
ਫ਼ਿਰ ਅੱਗੇ ਜਾਕੇ ਵੇਖਾਂਗੇ
ਏਨਾ ਕੁਝ ਕਿਉਂ ਆ ਖੜਦਾ ਹੈ
ਸਾਡੇ ਵਿਚ ਤੇ ਕੁਦਰਤ ਵਿਚ
ਆਪੇ ਤੋਂ ਜੋ ਤੋੜ-ਵਿਛੋੜਨ
ਉਹ ਕੰਧਾਂ ਢਾਹ ਕੇ ਵੇਖਾਂਗੇ
ਫ਼ਿਰ ਤੋਂ ਵਾਹ ਕੇ ਵੇਖਾਂਗੇ
ਚਿਹਰੇ ਉੱਤੋਂ ਆਪਣੇ ਫ਼ਿਰ
ਕੁਝ ਚਿਹਰੇ ਲਾਹ ਕੇ ਵੇਖਾਂਗੇ
ਲੁਕਦੇ ਫ਼ਿਰਦੇ ਆਪੇ ਕੋਲ਼ੋਂ
ਪੱਜ ਟੋਲਣ ਦੇ ਹੋਰਾਂ ਨੂੰ
ਨੈਣਾਂ ਦੇ ਵਿਚ ਆਪੇ ਤੱਕ
ਧੁਰ ਅੰਦਰ ਜਾ ਕੇ ਵੇਖਾਂਗੇ
ਕੁਝ ਲੱਜਾਂ ਕੁਝ ਸ਼ਰਮਾਂ ਦਾ
ਹੈ ਬੋਝੇ ਦੇ ਵਿਚ ਭਾਰ ਬੜਾ
ਲੋਕ ਲਾਜ ਦੀ ਗੱਠੜੀ ਨੂੰ
ਹੁਣ ਸਿਰ ਤੋਂ ਲਾਹ ਕੇ ਵੇਖਾਂਗੇ
ਪੈਰਾਂ ਦੇ ਨਾਲ ਪੈਂਡੇ ਬੱਝੇ
ਸਿਰ ਤੇ ਧੁੱਪਾਂ ਕਹਿਰ ਦੀਆਂ
ਆਪਣੇ ਅੰਦਰੋਂ ਇਕਸੁਰ ਹੋ
ਫ਼ਿਰ ਅੱਗੇ ਜਾਕੇ ਵੇਖਾਂਗੇ
ਏਨਾ ਕੁਝ ਕਿਉਂ ਆ ਖੜਦਾ ਹੈ
ਸਾਡੇ ਵਿਚ ਤੇ ਕੁਦਰਤ ਵਿਚ
ਆਪੇ ਤੋਂ ਜੋ ਤੋੜ-ਵਿਛੋੜਨ
ਉਹ ਕੰਧਾਂ ਢਾਹ ਕੇ ਵੇਖਾਂਗੇ
0 Comments
Post a Comment