ਔਰਤ ਤੂੰ…
ਨਾ ਟਟੋਲ
ਕੋਈ ਹਮਦਰਦ
ਇਸ ਨਕਾਬ-ਪੋਸ਼
ਦੁਨੀਆਂ ਵਿੱਚੋਂ
ਤੂੰ ਆਪਣੀ ਪਹਿਚਾਣ
ਤੂੰ ਆਪਣਾ ਵਾਜੂਦ
ਬਣਾਉਣਾ ਹੈ ਖ਼ੁਦ
ਬੇਨਕਾਬ ਕਰਦੇ
ਉਸ ਦੁਨੀਆਂ ਨੂੰ
ਆਪਣਾ ਨਾਂ ਦੇ ਕੇ
ਨਾ ਡਰ
ਆਪਣੇ ਔਰਤ-ਪੂਣੇ ਤੋਂ
ਲ਼ੋਹੇ ਦੀ ਸਲਾਖ਼ ਬਣ ਜਾ
ਤਾਂ ਜੋ
ਤੇਰੇ ਵੱਲ ਨੂੰ
ਵੱਧਣ ਵਾਲਾ ਹੱਥ
ਉਸ ਨਾਲ ਟੱਕਰਾ ਕੇ
ਖ਼ੁਦ-ਬ-ਖ਼ੁਦ
ਜਖ਼ਮੀ ਜੋ ਜਾਏ
ਤੂੰ ਔਰਤ ਏ
ਪਰ ਕੰਮਜ਼ੋਰ ਨਹੀਂ
ਨਾ ਬਣ ਲਚਾਰ
ਤੇ ਨਾ ਹੀ
ਤੂੰ ਆਪਣੇ ਆਪ ਨੂੰ
ਅਬਲਾ ਸਮਝ ।
ਹਗਾਮਾ ਖੜਾ ਕਰਦੇ
ਸ਼ਮਸ਼ੀਰ ਬਣ ਕੇ
ਤਾਂ ਜੋ
ਹਰ ਉੱਠਦੀ ਬੁਰੀ ਨਜ਼ਰ
ਤੇਰੀ ਤਿੱਖੀ ਧਾਰ ਅੱਗੇ
ਆਉਣ ਤੋਂ ਕੰਬ ਜਾਏ
ਨਾ ਡਰ
ਤੂੰ ਔਰਤ ਏ
ਤੈਨੂੰ ਤਾਂ ਔਰਤ ਹੋਣ ਦਾ
ਮਾਣ ਹੋਣਾ ਚਾਹੀਦਾ ਹੈ
ਤੂੰ ਉਹ ਹੀ ਤਾਂ ਹੈ
ਜਿਸ ਨੇ
ਗੁਰੂਆਂ,ਪੀਰਾਂ
ਰਿਸ਼ੀਆਂਤੇ ਮੁਨੀਆਂ ਨੂੰ
ਆਪਣੀ ਕੁੱਖ ਵਿੱਚੋਂ
ਜਨਮ ਦਿੱਤਾ
ਤੂੰ ਬਰਾਬਰ ਦੇ ਅਧਿਕਾਰਾਂ ਦੀ
ਗੱਲ ਹੀ ਨਾ ਕਰ
ਇਹ ਸਿਰਫ਼
ਨਾਂ ਦੇ ਹੀ ਅਧਿਕਾਰ ਹਨ
ਜੇ ਤੂੰ ਆਪਣਾ
ਅਧਿਕਾਰ ਚਾਹੂੰਦੀ ਏ
ਤਾਂ
ਇਸ ਠੇਕੇਦਾਰਾਂ ਦੀ
ਦੁਨੀਆਂ ਨੂੰ ਭੁੱਲ ਜਾ
ਆਪਣੀ ਪਹਿਚਾਣ
ਆਪ ਬਣਾ
ਨਾ ਲੱਭ ਕੋਈ ਸਹਾਰਾ ਤੂੰ
ਇਸ ਫ਼ਰਾਮੋਸ਼ ਦੁਨੀਆਂ'ਚੌਂ
ਨਾ ਲੱਭ ਕੋਈ ਹਮਦਰਦ ਤੂੰ
ਇਸ ਬੇਦਰਦ ਦੁਨੀਆਂ'ਚੌਂ
ਯਾਦ ਰੱਖ
ਆਪਣੀ ਪਹਿਚਾਣ
ਤੂੰ ਆਪ ਬਣਉਣੀ ਹੈ
ਰਵਿੰਦਰ ਕੌਰ ਸ਼ੈਣੀ...
ਨਾ ਟਟੋਲ
ਕੋਈ ਹਮਦਰਦ
ਇਸ ਨਕਾਬ-ਪੋਸ਼
ਦੁਨੀਆਂ ਵਿੱਚੋਂ
ਤੂੰ ਆਪਣੀ ਪਹਿਚਾਣ
ਤੂੰ ਆਪਣਾ ਵਾਜੂਦ
ਬਣਾਉਣਾ ਹੈ ਖ਼ੁਦ
ਬੇਨਕਾਬ ਕਰਦੇ
ਉਸ ਦੁਨੀਆਂ ਨੂੰ
ਆਪਣਾ ਨਾਂ ਦੇ ਕੇ
ਨਾ ਡਰ
ਆਪਣੇ ਔਰਤ-ਪੂਣੇ ਤੋਂ
ਲ਼ੋਹੇ ਦੀ ਸਲਾਖ਼ ਬਣ ਜਾ
ਤਾਂ ਜੋ
ਤੇਰੇ ਵੱਲ ਨੂੰ
ਵੱਧਣ ਵਾਲਾ ਹੱਥ
ਉਸ ਨਾਲ ਟੱਕਰਾ ਕੇ
ਖ਼ੁਦ-ਬ-ਖ਼ੁਦ
ਜਖ਼ਮੀ ਜੋ ਜਾਏ
ਤੂੰ ਔਰਤ ਏ
ਪਰ ਕੰਮਜ਼ੋਰ ਨਹੀਂ
ਨਾ ਬਣ ਲਚਾਰ
ਤੇ ਨਾ ਹੀ
ਤੂੰ ਆਪਣੇ ਆਪ ਨੂੰ
ਅਬਲਾ ਸਮਝ ।
ਹਗਾਮਾ ਖੜਾ ਕਰਦੇ
ਸ਼ਮਸ਼ੀਰ ਬਣ ਕੇ
ਤਾਂ ਜੋ
ਹਰ ਉੱਠਦੀ ਬੁਰੀ ਨਜ਼ਰ
ਤੇਰੀ ਤਿੱਖੀ ਧਾਰ ਅੱਗੇ
ਆਉਣ ਤੋਂ ਕੰਬ ਜਾਏ
ਨਾ ਡਰ
ਤੂੰ ਔਰਤ ਏ
ਤੈਨੂੰ ਤਾਂ ਔਰਤ ਹੋਣ ਦਾ
ਮਾਣ ਹੋਣਾ ਚਾਹੀਦਾ ਹੈ
ਤੂੰ ਉਹ ਹੀ ਤਾਂ ਹੈ
ਜਿਸ ਨੇ
ਗੁਰੂਆਂ,ਪੀਰਾਂ
ਰਿਸ਼ੀਆਂਤੇ ਮੁਨੀਆਂ ਨੂੰ
ਆਪਣੀ ਕੁੱਖ ਵਿੱਚੋਂ
ਜਨਮ ਦਿੱਤਾ
ਤੂੰ ਬਰਾਬਰ ਦੇ ਅਧਿਕਾਰਾਂ ਦੀ
ਗੱਲ ਹੀ ਨਾ ਕਰ
ਇਹ ਸਿਰਫ਼
ਨਾਂ ਦੇ ਹੀ ਅਧਿਕਾਰ ਹਨ
ਜੇ ਤੂੰ ਆਪਣਾ
ਅਧਿਕਾਰ ਚਾਹੂੰਦੀ ਏ
ਤਾਂ
ਇਸ ਠੇਕੇਦਾਰਾਂ ਦੀ
ਦੁਨੀਆਂ ਨੂੰ ਭੁੱਲ ਜਾ
ਆਪਣੀ ਪਹਿਚਾਣ
ਆਪ ਬਣਾ
ਨਾ ਲੱਭ ਕੋਈ ਸਹਾਰਾ ਤੂੰ
ਇਸ ਫ਼ਰਾਮੋਸ਼ ਦੁਨੀਆਂ'ਚੌਂ
ਨਾ ਲੱਭ ਕੋਈ ਹਮਦਰਦ ਤੂੰ
ਇਸ ਬੇਦਰਦ ਦੁਨੀਆਂ'ਚੌਂ
ਯਾਦ ਰੱਖ
ਆਪਣੀ ਪਹਿਚਾਣ
ਤੂੰ ਆਪ ਬਣਉਣੀ ਹੈ
ਰਵਿੰਦਰ ਕੌਰ ਸ਼ੈਣੀ...
0 Comments
Post a Comment