ਹੱਕਾਂ ਨੂੰ ਕੁਚਲੇ ਜਾਣ ਤੇ
ਚੁੱਪ ਧਾਰ ਬਹਿ ਜਾਣਾ,
ਕਾਫੀ ਨਹੀਂ ਹੁੰਦਾ!

ਅਵਾਜ਼ ਨੂੰ ਹਥਿਆਰ ਬਣਾ
ਹਾਕਮਾਂ ਦੇ ਕਲੇਜੇ ਚੀਰਨਾਂ
ਇਹ ਲਾਜ਼ਮੀ ਹੈ!

ਔਰਤ ਹੈ ਤਾਂ ਕੋਨਿਆਂ 'ਚ ਬੈਠ
ਸਿਸਕੀਆਂ ਭਰੀ ਜਾਣਾ,
ਕਾਫੀ ਨਹੀਂ!
ਸਮਾਜ ਦੇ ਕੁਰਖਤ ਸੀਨੇ ਤੇ
ਖੰਜਰ ਬਣ ਚੁੰਭ ਜਾਣਾ,
ਇਹ ਲਾਜਮੀ ਹੈ!

ਖੁਦਗਰਜ਼ਾਂ ਦੇ ਹੱਥਾਂ 'ਚ
ਮੋਮ ਬਣ ਪਿਗਲੀ ਜਾਣਾ
ਕਾਫੀ ਨਹੀਂ ਹੁੰਦਾ!
ਨਜਰਾਂ ਰਾਹੀ ਧੁਰ ਉਤਰ
ਅਸਲੀਅਤ ਉਜਾਗਰ ਕਰਨਾ
ਇਹ ਲਾਜਮੀ ਹੈ! !