ਮਾਂ ਤੂੰ ਮੈਨੂੰ ਜਨਮ ਦੇਣ ਵੇਲੇ
ਤੋਂ ਤਕਲੀਫ਼ ਸਹੀ ,
ਮੇਰੇ ਜਨਮ ਸਮੇਂ
ਤੂੰ ਪੱਥਰ ਜੰਮ ਧਰਿਆ
ਤੂੰ ਸੁਣਿਆ ,
ਮੈਨੂੰ ਪੜ੍ਹਾਉਣ , ਲਿਖਾਉਣ ਤੇ ਸਮਰਥ ਬਣਾਉਣ
ਲਈ ਤੂੰ ਘਾਲਣਾ ਘਾਲੀ ,
ਮੋਨੂੰ ਪੈਰੀਂ-ਭਾਰ ਕਰਨ ਲਈ
ਤੂੰ ਰੁਲਦੀ ਰਹੀ ,
ਮੇਰੇ ਵਿਆਹ ਦੇ ਸੁਪਨੇ ਨੂੰ ਸੰਜੋ ਕੇ
ਤੂੰ ਹਰ ਮੁਮਕਿਨ ਕੋਸ਼ਿਸ਼ ਕੀਤੀ
ਇਸ ਸੁਪਨੇ ਨੂੰ ਖੂਬਸੂਰਤ ਤੋ ਖੂਬਸੂਰਤ ਬਣਾਉਣ ਦੀ ,
ਮੇਰੇ ਲਈ ਹਰ ਖੁਸ਼ੀ ਇਕਠੀ ਕਰਕੇ
ਮੇਰੀ ਝੋਲੀ ਭਰਨ ਦੀ
ਮੇਰੇ ਰਾਹ ਦੇ ਕੰਡੇ ਚੁਗਦੀ ਦੇ
ਤੇਰੇ ਹੱਥ ਲਹੂ-ਲੁਹਾਨ ਹੋ ਗਏ,
ਮੇਰੇ ਆਉਣ ਵਾਲੇ ਸਮੇਂ ਵਿਚ
ਸੁਖ-ਸੁਵਿਧਾਵਾਂ ਬਣੀਆਂ ਰਹਿਣ
ਤੂੰ ਆਪਣਾ ਹਰ ਜੋਰ ਲਗਾ ਦਿਤਾ ,
ਤੇਰੀ ਇਨੀ ਘਾਲਣਾ ਦੇ ਬਾਦ ਵੀ
ਅੱਜ ਮੇਰਾ ਸਿਵਾ ਲਟ ਲਟ ਬਲ ਰਿਹਾ
ਤੇਰੀ ਉਮਰ ਭਰ ਦੀ ਤਾਂਗ
ਇਕ ਮੈਨੂੰ ਖੁਸ਼ ਦੇਖਣ ਦੀ
ਅੱਜ ਸੜ ਕੇ ਸਵਾਹ ਹੋ ਰਹੀ
ਇਹ ਸਿਰਫ ਮੇਰਾ ਸਿਵਾ ਹੀ ਨਹੀਂ ਬਲ ਰਿਹਾ
ਮਾਂ
ਤੇਰੀ ਮੇਹਨਤ
ਤੇਰਾ ਸਿਦਕ
ਤੇਰਾ ਹੋਂਸਲਾ
ਤੇਰੀ ਘਾਲਣਾ
ਤੇਰੀ ਸਧਰਾਂ
ਤੇਰੇ ਵਾਲਾਂ ਦੀ ਕਾਲਸ ( ਜੋ ਮੇਰੀਆਂ ਖੁਸ਼ੀਆਂ ਤਲਾਸ਼ ਕਰਦਿਆਂ ਚਿਟਿਆਈ ਚ ਬਦਲ ਗਈ )
ਤੇਰੇ ਸਬਰ-ਸੰਤੋਖ
ਦਾ ਵੀ ਸਿਵਾ ਬਲ ਰਿਹਾ ਹੈ ,
ਕਾਸ਼ ਮਾਂ ! ਮੈਂ ਤੇਰੀ ਬੇਟੀ ਨਾ ਹੁੰਦੀ ................
ਕਾਸ਼ ਮਾਂ ! ਮੈਂ ਤੇਰੀ ਬੇਟੀ ਨਾ ਹੁੰਦੀ !!!!
ਰੁਪਿੰਦਰ ਸੰਧੂ
ਤੋਂ ਤਕਲੀਫ਼ ਸਹੀ ,
ਮੇਰੇ ਜਨਮ ਸਮੇਂ
ਤੂੰ ਪੱਥਰ ਜੰਮ ਧਰਿਆ
ਤੂੰ ਸੁਣਿਆ ,
ਮੈਨੂੰ ਪੜ੍ਹਾਉਣ , ਲਿਖਾਉਣ ਤੇ ਸਮਰਥ ਬਣਾਉਣ
ਲਈ ਤੂੰ ਘਾਲਣਾ ਘਾਲੀ ,
ਮੋਨੂੰ ਪੈਰੀਂ-ਭਾਰ ਕਰਨ ਲਈ
ਤੂੰ ਰੁਲਦੀ ਰਹੀ ,
ਮੇਰੇ ਵਿਆਹ ਦੇ ਸੁਪਨੇ ਨੂੰ ਸੰਜੋ ਕੇ
ਤੂੰ ਹਰ ਮੁਮਕਿਨ ਕੋਸ਼ਿਸ਼ ਕੀਤੀ
ਇਸ ਸੁਪਨੇ ਨੂੰ ਖੂਬਸੂਰਤ ਤੋ ਖੂਬਸੂਰਤ ਬਣਾਉਣ ਦੀ ,
ਮੇਰੇ ਲਈ ਹਰ ਖੁਸ਼ੀ ਇਕਠੀ ਕਰਕੇ
ਮੇਰੀ ਝੋਲੀ ਭਰਨ ਦੀ
ਮੇਰੇ ਰਾਹ ਦੇ ਕੰਡੇ ਚੁਗਦੀ ਦੇ
ਤੇਰੇ ਹੱਥ ਲਹੂ-ਲੁਹਾਨ ਹੋ ਗਏ,
ਮੇਰੇ ਆਉਣ ਵਾਲੇ ਸਮੇਂ ਵਿਚ
ਸੁਖ-ਸੁਵਿਧਾਵਾਂ ਬਣੀਆਂ ਰਹਿਣ
ਤੂੰ ਆਪਣਾ ਹਰ ਜੋਰ ਲਗਾ ਦਿਤਾ ,
ਤੇਰੀ ਇਨੀ ਘਾਲਣਾ ਦੇ ਬਾਦ ਵੀ
ਅੱਜ ਮੇਰਾ ਸਿਵਾ ਲਟ ਲਟ ਬਲ ਰਿਹਾ
ਤੇਰੀ ਉਮਰ ਭਰ ਦੀ ਤਾਂਗ
ਇਕ ਮੈਨੂੰ ਖੁਸ਼ ਦੇਖਣ ਦੀ
ਅੱਜ ਸੜ ਕੇ ਸਵਾਹ ਹੋ ਰਹੀ
ਇਹ ਸਿਰਫ ਮੇਰਾ ਸਿਵਾ ਹੀ ਨਹੀਂ ਬਲ ਰਿਹਾ
ਮਾਂ
ਤੇਰੀ ਮੇਹਨਤ
ਤੇਰਾ ਸਿਦਕ
ਤੇਰਾ ਹੋਂਸਲਾ
ਤੇਰੀ ਘਾਲਣਾ
ਤੇਰੀ ਸਧਰਾਂ
ਤੇਰੇ ਵਾਲਾਂ ਦੀ ਕਾਲਸ ( ਜੋ ਮੇਰੀਆਂ ਖੁਸ਼ੀਆਂ ਤਲਾਸ਼ ਕਰਦਿਆਂ ਚਿਟਿਆਈ ਚ ਬਦਲ ਗਈ )
ਤੇਰੇ ਸਬਰ-ਸੰਤੋਖ
ਦਾ ਵੀ ਸਿਵਾ ਬਲ ਰਿਹਾ ਹੈ ,
ਕਾਸ਼ ਮਾਂ ! ਮੈਂ ਤੇਰੀ ਬੇਟੀ ਨਾ ਹੁੰਦੀ ................
ਕਾਸ਼ ਮਾਂ ! ਮੈਂ ਤੇਰੀ ਬੇਟੀ ਨਾ ਹੁੰਦੀ !!!!
ਰੁਪਿੰਦਰ ਸੰਧੂ
0 Comments
Post a Comment