ਲੱਖਾ ਹੋਏ ਨੇ ਜੱਗ ਤੇ ਪੀਰ ਪੈੰਗੰਬਰ, ਹੋਇਆ ਨਹੀ ਕੋਈ, ਗੁਰੂ ਗੋਬਿੰਦ ਸਿੰਘ ਵਰਗਾ

ਗੁਰੂ ਹੱਸ ਕੇ ਸਰਬੰਸ ਦਾਨ ਕੀਤਾ, ਜਿਗਰਾ ਦੇਖਿਆ ਨਹੀ ਗੁਰੂ ਗੋਬਿੰਦ ਸਿੰਘ ਵਰਗਾ


ਪਿਤਾ ਵਾਰਿਆ ਸੀ ਚਾਂਦਨੀ ਚੋਕ ਅੰਦਰ, ਜਬਰ ਕਸ਼ਮੀਰੀ ਪੰਡਤਾ ਤੇ ਨਹੀ ਸੀ ਹੋਣ ਦਿੱਤਾ


ਜੋੜਾ ਚਮਕੋਰ ਦਿੱਤਾ, ਜੋੜਾ ਸਰਹੰਦ ਦਿੱਤਾ, ਗੁਰੂ ਹੱਸ ਕੇ ਪੁੱਤਰਾੰ ਦਾ ਦਾਨ ਦਿੱਤਾ


ਪੁੱਤਰ ਵਾਰ ਦੇਣੇ ਕੋਮ ਉਤੋ ਨਾ ਖੇਡ ਸੋਖੀ, ਕਿਥੋ ਲੱਭਾਗੇ ਬਾਪ ਕਲਗੀਧਰ ਬਾਦਸ਼ਾਹ ਵਰਗਾ


ਅੱਜ ਬਾਬੇ ਫਿਰਦੇ ਥਾ-ਥਾ ਤੇ, ਕੋਈ ਦਿਸਦਾ ਨਹੀ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਵਰਗਾ


ਡੇਰੇ ਬਣ ਗਏ ਨੇ ਥਾ-ਥਾ ਪੰਜਾਬ, ਅੰਦਰ ਕੋਈ ਡੇਰਾ ਨਹੀ ਅਨੰਦੁ ਪੁਰ ਸਾਹਿਬ ਵਰਗਾ


ਪਿਓ ਦਾਦੇ ਦਾ ਛੜ ਅਨਮੋਲ ਖਜਾਨਾ, "ਗਿੰਨੀ" ਲੱਭਣਾ ਨਹੀ ਨਿੱਘ ਮਾਂ ਦੀ ਗੋਦ ਵਰਗਾ