ਲੋਹੜੀ ਬਨਾਮ ਧੀ ਜਾਂ ਪੁੱਤ : ਰੁਪਿੰਦਰ ਸੰਧੂ
ਦਿਨ ਚੜਿਆ ਤਾਂ ਘਰੇ ਸਭੇ ਚਾਈ-ਚਾਈ ਤੁਰੇ ਫਿਰ ਰਹੇ ਸੀ
ਕਿਤੇ ਹਲਵਾਈ ਲਗਿਆ ਸੀ ....ਕੋਈ ਸ਼ਾਮਿਆਣੇ ਲਗਾ ਰਿਹਾ ਸੀ
ਕੋਈ ਆਵਦੇ ਸੋਹਣੇ ਕਪੜੇ ਤਿਆਰ ਕਰ ਰਿਹਾ ਸੀ
ਦਾਦੀ ਤਾਂ ਅੱਜ ਪੂਰਾ ਮੰਜਾ ਮੱਲੀ ਬੈਠੀ ਸੀ ....ਮੱਲੇ ਵੀ ਕਿਊਂ ਨਾ
ਅੱਜ ਓਸ ਦੀਆਂ ਸਰੀਕਨਿਆ ਨੂੰ ਜਲਾਉਣ ਦਾ ਪੂਰਾ ਮੋਕਾ ਰੱਬ ਨੇ ਦੇ ਦਿੱਤਾ ਸੀ
ਦਾਦੀ ਨੇ ਅੱਜ ਘਰ ਨੂੰ ਸ਼ਿੰਗਾਰਨ ਦਾ ਹੁਕਮ ਸੁਣਾਇਆ ਹੋਇਆ ਸੀ
ਭਾਂਤ-ਭਾਂਤ ਦੇ ਪਕਵਾਨਾ ਦੀ ਖੁਸ਼ਬੂ ਨਾਲ ਗਵਾਂਡੀਆਂ ਦੀਆਂ ਵੀ ਲਾਲਾ ਡਿਗਾ ਰਹੀ ਸੀ
ਜਿਵੇਂ ਜਿਵੇਂ ਦਿਨ ਢਲ ਰਿਹਾ ਸੀ ....ਪ੍ਰੋਹਣਿਆਂ ਦੀ ਆਵਾ-ਜਾਵੀ ਸ਼ੁਰੂ ਹੋ ਗਈ ਸੀ
ਮਾਂ ਨੇ ਮੈਨੂੰ ਵੀ ਕੱਡ ਕੇ ਸੋਹਣੇ ਕਪੜੇ ਪਾ ਦਿੱਤੇ ਸੀ ....ਨਾ ਨਾ ਪੂਰਾਣੇ ਨਹੀਂ ਸੀ .....ਨਵੇਂ-ਨਕੋਰ ਕਪੜੇ ਲਿਆਈ ਸੀ ਮੇਰੀ ਮਾਂ ਵੀ ਮੇਰੇ ਲਈ
ਤੁਹਾਨੂੰ ਪਤਾ ਮੈਂ ਮੇਰੇ ਘਰ ਦੀ ਆਖਾਂ ਦਾ ਤਾਰਾ ਹਾਂ.....ਸਾਰੇ ਮੈਨੂੰ ਬਹੁਤ ਪਿਆਰ ਕਰਦੇ ....ਮੈਂ 4 ਸਾਲ ਦੀ ਹਾਂ ......ਦਾਦੀ ਤਾਂ ਮੈਨੂੰ ਨਾਲ ਉਂਗਲ ਲਾ ਕੇ ਗੁਰਦਵਾਰੇ ਜਾਂਦੀ
ਤੇ ਪਾਪਾ.. ਓਹਨਾ ਤਾਂ ਸਾਰੀਆਂ ਨੂੰ ਕਹਿ ਰਖਿਆ ਇਹ ਮੇਰੀ ਧੀ ਨਹੀਂ ਪੁੱਤ ਆ
ਪੁੱਤਾਂ ਵਾਂਗ ਖਵਾਇਆ ਅੱਜ ਤਕ ਤੇ ਲਾਡ-ਪਿਆਰ ਵੀ ਪੁੱਤਾਂ ਵਾਂਗ ਏ ਕੀਤਾ
ਮੇਰੀ ਜਿੱਦ ਵੀ ਪੂਰੀ ਕੀਤੀ ਤੇ ਮੇਰੇ ਮੂਹੋਂ ਨਿਕਲੀ ਲਿਆ ਕੇ ਵੀ ਦਿੱਤੀ
ਤੁਸੀਂ ਗਲਤ ਨਾ ਸੋਚਿਓ ....ਅੱਗੇ ਤਾਂ ਸੁਨੋ ਨਾ
ਮੂੰਹ-ਸੋਜ੍ਲਾ ਜਿਹਾ ਹੋਣ ਲਗਾ ਏ .....ਵੇਹੜੇ ਵਿਚ ਘੀਰੀ ਤਿਆਰ ਹੋ ਰਹੀ ਏ
ਲਾਗਣ ਵੀ ਅੱਜ ਵਖਰੀ ਨਿਖਰੀ ਫਿਰਦੀ ......ਆਹੋ- ਆਹੋ ਓਸ ਨੂੰ ਅੱਜ ਲਾਗ ਬਥੇਰੇ ਮਿਲਨੇ ਓਹ ਜਾਣਦੀ
ਸ਼ਾਮਿਆਣੇ ਸੱਜ ਗਾਏ ਤੇ ਕੁਰਸੀਆਂ ਵੀ ਲਗ ਗਈਆਂ......ਮੇਹਮਾਨ ਵੀ ਆਉਣੇ ਸ਼ੁਰੂ ਹੋ ਗਏ....ਲਓ ਦਾਦੀ ਨੇ ਲੋਹੜੀ ਬਾਲਣ ਦਾ ਕਹਿ ਦਿੱਤਾ ਮਾਂ ਨੂੰ
ਹਾਏ ! ਅੱਜ ਮੇਰੀ ਮਾਂ ਤਾਂ ਬਾਹਲੀ ਸੋਹਣੀ ਲੱਗ ਰਹੀ ...ਪਾਪਾ ਦੀ ਤਾਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ
ਮੇਰੇ ਨਿੱਕੇ ਵੀਰ ਨੂੰ ਲਿਆ ਕੇ ਦਾਦੀ ਦੀ ਗੋਦੀ ਵਿਚ ਬਿਠਾ ਦਿੱਤਾ
ਮੇਰਾ ਨਿੱਕਾ ਵੀਰ ਓਸੇ ਦੀ ਜਨਮ ਦੀ ਖੁਸ਼ੀ ਵਿਚ ਲੋਹੜੀ ਪਾਈ ਆ
ਕੁਲ-ਰਿਸ਼ਤੇਦਾਰ ਆਏ ਨੇ .....ਸੰਗੀ-ਸਾਥੀ , ਦੋਸਤ-ਮਿੱਤਰ ਸਭ ਆਏ ਨੇ
ਘਿਰੀ ਦੀ ਕੁਝ ਪੂਜਾ ਕਰ ਰਹੇ ਨੇ ....ਮੈਂ ਵੀ ਅੱਗੇ ਹੋ ਕੇ ਦੇਖਣਾ ਚਾਹੁੰਦੀ ਹਾਂ ਕੀ ਹੋ ਰਿਹਾ ....ਮੈਂ ਕਦੇ ਦੇਖਿਆ ਨਹੀਂ ਨਾ
ਸਾਰੇ ਮੈਨੂੰ ਪਿਛੇ ਧਕ ਰਹੇ ਨੇ ......ਮੈਂ ਸਭ ਦਿਆਂ ਲੱਤਾਂ ਵਿਚੋਂ ਖਿਸਕ ਕੇ ਅੱਗੇ ਹੋ ਕੇ ਦੇਖਣਾ ਚਾਹ ਰਹੀ ਹਾਂ
ਬੜੀ ਮੁਸ਼ਕਿਲ ਨਾਲ ਮੈਂ ਦੇਖਿਆ
ਵੀਰੇ ਨੂੰ ਸਾਰੇ ਕੁਝ ਨਾ ਕੁਝ ਸੋਨੇ ਦੇ ਗਹਿਣੇ ਤੇ ਮਾਂ ਨੂੰ ਕੁਝ ਨੋਟ ਫੜਾ ਰਹੇ ਨੇ
ਮਾਂ ਮੁਸ੍ਕੁਰਾਉਂਦੀ ਸਭ ਲਈ ਜਾ ਰਹੀ ਹੈ
ਮੈਂ ਮਾਂ ਕੋਲ ਜਾ ਕੇ ਕੁਝ ਨੋਟ ਤੇ ਗਹਿਣੇ ਦੀ ਇਕ ਡੱਬੀ ਜੋ ਮੈਨੂੰ ਬਾਹਲੀ ਸੋਹਣੀ ਲੱਗੀ ਕਿਊਂਕਿ ਓਹ ਚਮਕ ਰਹੀ ਸੀ ; ਮੈਂ ਚੁਕਣ ਦੀ ਕੋਸ਼ਿਸ਼ ਕਰਦੀ ਹਾਂ
ਮਾਂ ਮੇਰਾ ਹਥ ਪਾਸੇ ਕਰ ਦਿੰਦੀ ਹੈ .....ਦਾਦੀ , ਮਾਸੀ ,ਭੂਆ ,ਨਾਨੀ .ਪਾਪਾ ਸਭ ਵੀਰੇ ਤੇ ਮਾਂ ਨੂੰ ਸਭ ਦੇ ਰਹੇ
ਮੇਰੇ ਵਾਰੀ ਸਭ ਮੇਰਾ ਹਥ ਖਿਚ ਕੇ ਪਰਾਂ ਕਰ ਦਿੰਦੇ ਨੇ .....ਮੈਨੂੰ ਨਾ ਕਿਸੇ ਕੋਈ ਨੋਟ ਦਿੱਤਾ ਨਾ ਕੋਈ ਤੋਹਫ਼ਾ
ਰੋਟੀ ਪਾਣੀ ਖਾ ਪੀ ਕੇ ਸਭ ਚਲੇ ਗਏ .....ਹੁਣ ਸਾਰੇ ਮੰਜੇ ਉਪਰ ਸਨ ....ਮੈਂ ਵੀ ਰਜਾਈ ਵਿਚ ਹੀ ਆ
ਸਾਰੇ ਸੁੱਤੇ ਪਏ ਨੇ ਤੇ ਮੈਂ ਸੋਚ ਰਹੀ ਹਾਂ
ਲੋਹੜੀ ਮੇਰੇ ਜਨਮ ਤੇ ਕਿਊ ਨਾ ਮਨਾਈ ? ਜੇ ਮਨਾਈ ਹੁੰਦੀ ਮੈਨੂੰ ਵੀ ਇੰਜ ਸਭ ਤੋਹਫ਼ੇ ਦਿੰਦੇ | ਪਿਆਰ ਕਰਦੇ |
ਕਹਿਣ ਨੂੰ ਧੀ ਨਹੀਂ ਮੈਂ ਪੁੱਤ ਸੀ ਪਰ ਪੁੱਤ ਦੀ ਲੋਹੜੀ ਹਰ ਕੋਈ ਮਨਾਉਂਦਾ
ਧੀ ਨੂੰ ਪੁੱਤ ਕਹਿ ਕੇ ਵੇਹਮ ਵਿਚ ਪਾਲ ਲਿਆ ਜਾਂਦਾ ਕਿ ਮੈਂ ਮੇਰੇ ਮਾਪਿਆਂ ਦੀ ਧੀ ਨਹੀਂ ਪੁੱਤ ਹਾਂ |
ਧੀ ਧੀ ਹੀ ਹੁੰਦੀ ਤੇ ਪੁੱਤ ਪੁੱਤ
ਵਕ਼ਤ ਵਕ਼ਤ ਤੇ ਜ਼ਿੰਦਗੀ ਇਸ ਫਰਕ ਦਾ ਏਹਸਾਸ ਕਰਵਾਉਂਦੀ ਹੈ |
ਸਚ ਕੋੜਾ ਹੈ ਪਰ ਸਚ ਇਹੀ ਹੈ ..ਇਹੀ ...(ਰੁਪਿੰਦਰ ਸੰਧੂ)

0 Comments
Post a Comment