ਧੋ ਨੀ ਮਾਏ ਮੇਰੇ , ਮੱਥੇ ਦੀ ਕਾਲਖ਼
ਨੀ ਮੈਂ ਚਾਨਣ ਤਾਈਂ ਜਾਣਾ
ਦੇ ਨੀ ਮਾਏ ਮੈਨੂੰ , ਚਾਨਣ ਦੀਆਂ ਰਿਸ਼ਮਾਂ
ਨੀ ਮੈਂ ਰਾਹਵਾਂ ਨੂੰ ਰੁਸ਼ਨਾਣਾ
ਲਾਹ ਨੀ ਮਾਏ ਮੇਰਾ , ਝੂਠ ਦਾ ਚੋਲਾ
ਨੀ ਮੈਂ ਸੱਚ ਵਿਹਾਜਣ ਜਾਣਾ
ਗੁੰਦ ਨੀ ਮਾਏ ਮੇਰੇ , ਸਿਰ ਦੀਆਂ ਮੀਢੀਆਂ
ਨੀ ਅੱਜ ਸੱਜਣਾ ਨੇ ਘਰ ਆਣਾ
ਬੰਨ੍ਹ ਨੀ ਮਾਏ ਮੇਰੇ , ਸ਼ਗਨਾਂ ਦਾ ਗਾਨਾ
ਨੀ ਮੈਂ ਮਹਿਰਮ ਜੀ ਪਰਚਾਣਾ
ਬੋਲ ਨੀ ਮਾਏ ਕੋਈ , ਬੋਲ ਸੁਲੱਖਣਾ
ਨੀ ਸੁਲਝੇ ਭਾਵਾਂ ਦਾ ਤਾਣਾ
ਲਾ ਨੀ ਮਾਏ ਕੋਈ , ਬੋਲਾਂ ਦੀ ਮਰਹਮ
ਨੀ ਮੈਂ ਜ਼ਖਮਾਂ ਨੂੰ ਸਹਿਲਾਉਣਾ
ਦੇ ਨੀ ਮਾਏ ਮੈਨੂੰ , ਕਫ਼ਨ ਕੋਈ ਐਸਾ
ਨੀ ਮੈਂ ਯਾਦਾਂ ਨੂੰ ਦਫਨਾਉਣਾ !!
ਕਿਸ਼ਾਂਵਲ ਕਰਮਜੀਤ ਕੌਰ
ਨੀ ਮੈਂ ਚਾਨਣ ਤਾਈਂ ਜਾਣਾ
ਦੇ ਨੀ ਮਾਏ ਮੈਨੂੰ , ਚਾਨਣ ਦੀਆਂ ਰਿਸ਼ਮਾਂ
ਨੀ ਮੈਂ ਰਾਹਵਾਂ ਨੂੰ ਰੁਸ਼ਨਾਣਾ
ਲਾਹ ਨੀ ਮਾਏ ਮੇਰਾ , ਝੂਠ ਦਾ ਚੋਲਾ
ਨੀ ਮੈਂ ਸੱਚ ਵਿਹਾਜਣ ਜਾਣਾ
ਗੁੰਦ ਨੀ ਮਾਏ ਮੇਰੇ , ਸਿਰ ਦੀਆਂ ਮੀਢੀਆਂ
ਨੀ ਅੱਜ ਸੱਜਣਾ ਨੇ ਘਰ ਆਣਾ
ਬੰਨ੍ਹ ਨੀ ਮਾਏ ਮੇਰੇ , ਸ਼ਗਨਾਂ ਦਾ ਗਾਨਾ
ਨੀ ਮੈਂ ਮਹਿਰਮ ਜੀ ਪਰਚਾਣਾ
ਬੋਲ ਨੀ ਮਾਏ ਕੋਈ , ਬੋਲ ਸੁਲੱਖਣਾ
ਨੀ ਸੁਲਝੇ ਭਾਵਾਂ ਦਾ ਤਾਣਾ
ਲਾ ਨੀ ਮਾਏ ਕੋਈ , ਬੋਲਾਂ ਦੀ ਮਰਹਮ
ਨੀ ਮੈਂ ਜ਼ਖਮਾਂ ਨੂੰ ਸਹਿਲਾਉਣਾ
ਦੇ ਨੀ ਮਾਏ ਮੈਨੂੰ , ਕਫ਼ਨ ਕੋਈ ਐਸਾ
ਨੀ ਮੈਂ ਯਾਦਾਂ ਨੂੰ ਦਫਨਾਉਣਾ !!
ਕਿਸ਼ਾਂਵਲ ਕਰਮਜੀਤ ਕੌਰ
0 Comments
Post a Comment