ਮੇਰੇ ਵਾਜੂਦ ਤੇ
ਤੇਰੀ ਫਿੱਟ ਚੁੱਕੀ ਮਾਨਸਿਕਤਾ
ਦੇ ਤੌਕ, ਸਲੀਬਾਂ ਨੇ
ਜਿੰਨ੍ਹਾਂ ਨੂੰ ਤੂੰ
ਦਾਅਵੇ ਨਾਲ
ਆਪਣੇ ਹੱਕ
ਮੇਰੇ ਫਰਜਾਂ ਦਾ
ਨਾਂ ਦਿੰਦਾਂ ਹੈ!
ਫਿਰ ਮੇਰੇ ਹੱਕ
ਤੇਰੇ ਫਰਜ਼
ਸੜਾਂਦ ਮਾਰਦੀਆਂ
ਸਮਾਜਿਕ ਰੂੜੀਆਂ, ਰੀਤਾਂ ਦੀ
ਬਲੀ ਕਿਉਂ ਚੜ੍ਹ ਜਾਂਦੇ ਨੇ
ਕਿਉਂ ਉਹਨਾਂ ਦੇ ਭਰੂਣ ਨੂੰ
ਤੜਫਦੀ ਲਾਸ਼ ਬਣਾ ਦਿੱਤਾ ਜਾਂਦਾ! !
ਬਸ ਲੋੜ ਹੈ
ਇਹਨਾਂ ਜਕੜੇ ਪੈਰਾਂ ਨੂੰ ਕੱਟ
ਖੰਭਾਂ ਨੂੰ ਮਜ਼ਬੂਤੀ ਦੀ
ਤਾਂ ਕਿ ਭਰ ਸਕਾਂ
ਉੱਚੀ ਉਡਾਰੀ
ਜਿੱਥੋਂ ਤੇਰੀ 
ਕੁੱਪਾਂ 'ਚ. ਬੰਦ ਸੋਚ
ਤਿਲ ਭਰ ਨਜ਼ਰ ਆਵੇ! !!
ਸੁਖਪਾਲ ਗਿੱਲ