ਹੇ ਸਮੁੰਦਰਾ !' ਕਸਮੀਰੀ ਦੁਖਾਂਤ ਦੇ ਨਾ !

ਪਾਣੀਆਂ ਦੇ ਨਾਂ ਇੱਕ ਵਾਸਤਾ !


ਸਮੁੰਦਰਾ !


ਸਹਾਈ ਹੋ !


ਸੂਰਜਾ ਸੰਭਾਲ ਵੇ... !


ਜੀਵਨ ਨੂੰ ਪੁਗੰਰਨ ਦੇਹ!


ਹੇ ਭਗਵਾਨ ! 


ਬਚਾਅ... ਧਰਤ ਨੂੰ !


ਜੀਵਨ ਨੂੰ !


ਪੰਛੀਆਂ ਨੂੰ !


ਸੰਗੀਤ ਨੂੰ !


ਸਾਹਿੱਤ ਨੂਂੰ !


ਮਾਨਵ ਨੂੰ !


ਫੁੱਲਾਂ ਨੂੰ !


ਕੋਮਲਤਾ ਨੂੰ , 


ਕੋਮਲ-ਕਲਾਵਾਂ ਤੇ 


ਸੁਹਜ ਨੂੰ !


ਰੰਗਾਂ ਨੂੰ !


ਸੁਗੰਧਾਂ ਨੂੰ !


ਘਰਾਂਂ ਦੀਆਂ ਕੰਧਾਂ ਨੂੰ !


ਜਿੱਥੇ, ਪਿਆਰ ਪਨਪਦਾ ਹੈ,


ਕਿਰਦਾਰ ਉੱਚੇ ਉੱਠਦੇ ਹਨ !.


ਕਹਿੰਦੇ ਹਨ,


ਅੱਗ ਤੋਂ ਬਚਿਆ ਜਾ ਸਕਦੈ !


ਪਾਣੀ ਤੋਂ ਨਹੀਂ ੴ


ਹੇ ਜਿਹਲਮ!


ਮੁੜ ਕਦੀ ਨਾ ਟੁੱਟਣ , 


ਤੇਰੇ ਕਿਨਾਰੇ !


ਬਖਸ ਰੱਖੀਂ !


ਉਹਨਾਂ ਮੇਰੇ ਹਮਵਤਨੀਂ ਕਸ਼ਮੀਰੀਆਂ,


'ਤੇ ਹੋਰਾਂ ਨੂੰ !


ਅਸੀ ਤਾਂ ਨਿਮਾਣੇ ਹਾਂ !


ਸਮੁੰਦਰਾ !


ਤੂੰ ਵਿਸ਼ਾਲ 'ਤੇ ਵਿਰਾਟ ਹੈ !


ਹਿਰਦਾ ਵਿਸ਼ਾਲ ਰੱਖ !


ਰੋਕ ਆਪਣੇ ਆਪਣੇ ਅੰਦਰ ਪਨਪਦੇ, 


ਪਾਣੀਆਂ ਦੇ ਵਿਨਾਸ਼ਕ ਤੱਤਾਂ ਨੂੰ !


ਪੀਣ ਜੋਗਰਾਂ ਦੇ !, 


ਮੈਂ ਆਪਣੇ ਹਮਸਾਏ ਮਨੁੱਖ ਲੲੀ ,


ਝੋਲੀ ਅੱਡ ਕੇ ਤੇਰੇ ਕੋਲੋਂ ,


ਪੀਣ ਵਾਲੇ ਪਾਣੀਆਂ ਦੇ ਸਦੀਵੀ ਤੌਰ 'ਤੇ 


ਸਾਫ ਰਹਿਣ ਦਾ ਵਰਦਾਨ ਮੰਗਦੀ ਹਾਂ !


ਕਿੰਨੇ R O ਲਾ ਲੲੀਏ !,


ਸਵੱਛ ਪਾਣੀ ਨੂੰ ਤਰਸਦੇ ਹਾਂ ਅਸੀਂ 


ਮੈਂ ਆਪਣੀਆਂ ਆਉਣ ਵਾਲੀਆਂ ,


ਨਸਲਾਂ ਦੇ ਇਸ ਘਾਟੇ ਲਈ ਬਹੁਤ ਫਿਕਰਮੰਦ ਹਾਂ !


ਪਾਣੀ ਹੀ ਜੀਵਨ ਹੈ !


'ਹੇ ਸਮੁੰਦਰਾ !'


ਵਿਸ਼ਾਲ ਦਿਲ ਦੇ ਮਾਲਕਾ !


ਰਹਿਮ ਕਰ ਅਜ਼ੀਮ ਮਨੁੱਖਤਾ ਤੇ !


ਇਹ ਤੇਰੀ ਹੈ !


ਨਿਰੋਲ ਤੇਰੀ !


ਤੂੰ ਹੀ ਤਾਂ 


ਪਵਣੁ ਜੇ ਗੁਰੂ ਹੈ !


ਤੂੰ ਪਿਤਾ ਹੈ !


ਤੂੂੰ ਪਿਤਾ ਹੈ !


ਬਖਸ਼ ਦੇਹ ਸਾਡੀਆਂ ਭੁੱਲਾਂ !


ਮੇਰੀਆਂ ਦਾਦੀਆਂ-ਪੜਦਾਦੀਆਂ ਦੇ 'ਖਵਾਜ਼ਾ -ਪੀਰ' 


ਮੇਰੀ ਆਵਾਜ਼ ਸੁਣ !


ਐ ਸੁਨਹਿਰੀ ਮੱਛਲੀ 


ਬਾਹਰ ਆ ਜ਼ਰਾ !


ਦੇਖ ! ਕਿੰਨੇ ਬਜ਼ੁਰਗ !


ਜੀਵਨ-ਦਾਨ ਮੰਗਣ ਆਏ ਹਨ !


ਮੇਰੀ ਮਦਦ ਕਰ !,


ਮੇਰੀ ਕਲਾ,,ਜੋ ਮੈਂੰਨੂੰ,ਕਿਸੇ ਵਰਦਾਨ ਸਦਕਾ ਮਿਲੀ ਹੈ !


ਆਖਰੀ ਸਾਹ ਤੱਕ ਮੈਂ ਤੇਰੀ ਅਹਿਸਾਨ ਮੰਦ ਰਹਾਂਗੀ !


ਆਵਾਹਨ ! ਆਵਾਹਨ ! ਆਵਾਹਨ ! ਆਵਾਹਨ ! ਆਵਾਹਨ !.........


ਹੇ ਸਮੁੰਦਰਾ ਰਹਿਮ ਕਰੀਂ ! ਸਦਾ ਲਈ ਰਹਿਮ ਕਰੀਂ !


ਪਾਣੀਆਂ ਦੇ ਟਾਪੂਆਂ ਅਤੇ ਧਰਤ ਤੇ ਸਦਾ ਰਹਿਮ ਕਰੀਂ !.....