ਰਿਸਤੇ ਕੇਵਲ ਖੂਨ ਦੇ ਹੀ ਨਹੀਂ ,

ਨਿਰੇ ਕਾਨੂੰਨ ਦੇ ਵੀ ਨਹੀਂ ,

ਰਿਸ਼ਤੇ ਭਾਵਾਂ ਦੇ ਹੁੰਦੇ ਹਨ ,

ਰਿਸ਼ਤੇ ਅਹਿਸਾਸ ਦੇ ਹੁੰਦੇ ਹਨ,

ਕੁਝ ਰਿਸ਼ਤੇ ਰੂਹਾਨੀ ਹੁੰਦੇ ਹਨ,

ਰੂਹਾਨੀ ਰਿਸ਼ਤੇ ਨਿਰੇ ਨਿੱਘ ਨਾਲ ਭਰੇ,

ਕਿਸੇ ਗਹਿਰੀ ਪਛਾਣ ਦੇ ਸਬੱਬ ਨਾਲ ਬਣਦੇ,

ਆਤਮਾ ਦੇ ਨੂਰ ਨਾਲ ਭਰੇ ਹੁੰਦੇ,

ਸੁੱਖ ਲਈ ਫਰਿਆਦ ਕਰਦੇ,

ਅਗਲੇ ਦੇ ਦੁੱਖ ਨੂੰ ਆਪਣੀ ਰੂਹ ਤੇ ਜਰਦੇ,

ਕੁਝ ਰਿਸ਼ਤੇ ਰੱਬ ਵਰਗੇ ਹੁੰਦੇ

'ਤੇ ਕਿਤੇ, ਰੱਬ ਉਹਨਾਂ ਦੀ ਗਵਾਹੀ ਭਰਦਾ,

ਕਿਸੇ ਦੀ ਸੱਖਣੀ ਝੋਲੀ ਨੂੰ ਭਰ ਦਿੰਦਾ,

ਕੁਝ 'ਰਿਸ਼ਤੇ' ਦੁਆ ਵਰਗੇ ਹੁੰਦੇ 

ਤੇ ਕੁਝ ਰਿਸ਼ਤੇ ਵੰਝਲੀ ਦੀ ਸਦਾਅ ਵਰਗੇ ਹੁੰਦੇ ।......