ਲਾਜਵਿੰਦਰ ਕੌਰ ਲਾਜ
ਪਗ ਚੋਂ ਝਾਕਦੇ ਧੌਲ਼ੇ
ਤੇ ਮੂੰਹ ਤੇ ਝੁਰੜੀਅਾਂ ਦੇ
ਫੇਰੇ ਨਾਲ
ਅਪਣਿਅ ਦੀ ਸੋਚ
ਜਰਾ ਤੰਗ ਹੋ ਜਾਂਦੀ ਹੈ
ਜਿੰਦਗੀ ਵੀ ਸਮਝੋ
ਜੰਗ ਹੋ ਜਾਂਦੀ ਹੈ

ੲਿਸ ਜੰਗ ਨੂੰ ਟਾਲਣ ਲੲੀ
ਕੁਝ ਸ਼ਸ਼ਤਰ ਅਪਣਾ ਲੈਂਦਾ ਹਾਂ
ਘਟ ਬੋਲਦਾ ਹਾਂ
ਜੇ ਜਰੂਰਤ ਨਾ ਹੋਵੇ
ਤਾਂ ਚੁਪ ਵਟ ਲੈਂਦਾ ਹਾਂ
ਜਦੋਂ ਥਿੜਕਦੇ ਕਦਮਾਂ ਦਾ
ਸਹਾਰਾ ਡੰਗੋਰੀ ਬਣ ਜਾਂਦੀ ਹੈ
ਓਦੋਂ ਅਾਪਣਿਅਾਂ ਦੀ ਸੋਚ
ਜਰਾ ਤੰਗ ਹੋ ਜਾਂਦੀ ਹੈ
ਜਿੰਦਗੀ ਵੀ ਸਮਝੋ
ਜੰਗ ਹੋ ਜਾਂਦੀ ਹੈ
ਮਨਚਾਹੀ ਚੀਜ ਨਾ ਮਿਲੇ
ਤਾਂ ਮਥੇ ਵਟ ਨੀ ਪਾੳੁਂਦਾ
ਕੋੲੀ ਬੇਗਾਨਾ ਘਰ ਅਾ ਜਾਵੇ ਤਾਂ
ਘਰ ਦੀਅਾਂ ਥੁੜਾਂਂ ਨਹੀਂ ਸੁਣਾੳੁਂਂਦਾ
ਅਾਪਣੀ ਕਮਾੲੀ ਦੀ
ਵਡਿਅਾੲੀ ਨਹੀਂ ਕਰਦਾ
ਬਹੂ ਬੇਟੀਅਾਂ ਦੇ ਕੰਮਾਂ
ਵਿਚ ਦਖਲ ਵੀ ਨਹੀਂ ਕਰਦਾ
ਅਣਵੰਡੀਅਾਂ ਜਾੲਿਦਾਦਾਂ
ਤੇ ਘਰ ਦੀਅਾਂ ਸਿਅਾਸਤਾਂ ਨਾਲ
ਸੁਣ ਕੇ ਕੌੜੇ ਬੋਲ
ਚੁਪ ਵਟ ਲੈਂਦਾ ਹਾਂ
ਖਿੜੇ ਮਥੇ ਸਭ ਦੇ
ਗੁਸੇ ਸਹਿ ਲੈਂਦਾ ਹਾਂ

ਬੁਢਾਪੇ ਦੀ ਬੀਮਾਰੀ ਨੂੰ
ਵੀ ਖੁਸ਼ੀ ਖੁਸ਼ੀ ਜਰ ਲੈਂਦਾ ਹਾਂ
ਸਿਹਤ ਠੀਕ ਹੋਵੇ ਤਾਂ
ਘਰ ਦੇ ਦੋ ਚਾਰ
ਕੰਮ ਕਰ ਦਿੰਦਾ ਹਾਂ
ੲਿਸੇ ਤਰਾਂ ਹੀ ਯਾਰੋ
ਜਿੰਦਗੀ ਦੀ ਅਾਖਰੀ
ਜੰਗ ਜਿਤ ਲੈਂਦਾ ਹਾਂ...ਲਾਜ