_'ਔਲਖ਼'___
ਜਦੋਂ ਤੇਰੀ
ਜ਼ਿੰਦਗੀ ਖਾਤਿਰ
ਲਾਈ ਗੁਹਾਰ
ਤੇਰੇ ਹਮਸਾਇਆਂ
ਕੋਈ-ਕੋਈ
ਸਾਥੀ ਅੱਗੇ ਆਇਆ
ਅੱਜ ਤੇਰੀ ਮੌਤ ਤੇ
ਜਣਾ-ਖਣਾ ਕਹਿੰਦਾ
'ਔਲਖ਼' ਸੀ ਸਾਡਾ ਸਾਇਆ
ਮੁਆਫ਼ ਕਰਨਾ 'ਔਲਖ਼' ਜੀ
ਮੈਂ ਨਹੀਂ ਦੇਣੀ
ਮੀਟਿੰਗ ਕਰਕੇ
ਕੋਈ ਸ਼ਰਧਾਂਜਲੀ
ਨਹੀਂ ਦੁੱਖ ਪ੍ਰਗਟ ਕਰਨਾ
ਅਖ਼ਬਾਰ 'ਚ
ਖ਼ਬਰ ਦੇਣ ਲਈ
ਦੋ ਮਿੰਟ ਦਾ ਮੋਨ
ਧਾਰਨ ਕਰਕੇ
ਮੈਂ ਖੜ ਨਾ ਸਕੀ
ਜੇ ਕਿਤੇ ਤੁਹਾਡੀ ਰੂਹ
ਹੋਵੇ ਸੁਣਦੀ
ਮੈਂ ਹਾਂ ਕਹਿੰਦੀ
ਮੈਨੂੰ ਬੜਾ ਅਫ਼ਸੋਸ
ਮੈਂ ਤੁਹਾਡੀ ਜ਼ਿੰਦਗੀ ਲਈ
ਕੁੱਝ ਨਾ ਕਰ ਸਕੀ।
--- ਸੁਖਵਿੰਦਰ ਕੌਰ 'ਹਰਿਆਓ