ਲੰਘੇ ਹੋਏ ਪਾਣੀ ਲੀਕਾਂ ਛੱਡ ਗਏ ਨੇ,
ਭਰ-ਭਰ ਮੁੱਠੀਆਂ ਰੇਤਾ ਸੀਨਾ ਠਾਰ ਰਹੀ।

ਵਿਛੜਿਆਂ ਨਾਲ ਮੁੜ ਕੇ ਮੇਲਾ ਹੋਣਾ ਨਈਂ,
ਯਾਦ ਕਿਸੇ ਦੀ ਰਹਿ-ਰਹਿ ਛਮਕਾਂ ਮਾਰ ਰਹੀ।

ਬੇਤਾਬੀ ਮੈਨੂੰ ਦਿਲ ਤੇਰੇ ਦੀ ਦੱਸਦੀ ਹੈ,
ਨਜ਼ਰ ਤੇਰੀ ਦਰ ਦੀ ਹਰ ਆਹਟ ਨੂੰ ਤਾੜ ਰਹੀ।

ਯਾਦਾਂ ਦੇ ਮੇਲੇ 'ਚੋਂ ਨਿਕਲ ਹੱਸ-ਰੋ ਕੇ
ਬਹਿ ਕੇ ਚੇਤਿਆਂ ਚੋਂ ਨਕਸ਼ਾਂ ਨੂੰ ਤਰਾਸ਼ ਰਹੀ ।

ਨਾ ਕੋਈ ਨਿਭਿਆ ਨਾ ਸੰਗ ਨਿਭਣਾ,
ਹੁਣ ਆਪਣੇ ਪਰਛਾਵੇਂ ਦੀ ਵੀ ਨਾ ਤਲਾਸ਼ ਰਹੀ।

ਰਾਜਿੰਦਰ ਕੌਰ ਮਾਵੀ