#ਪਰਮਸਰਾਂ
ਜੱਟਾਂ 'ਤੇ ਓਪਨ ਜਿਪਸੀਆਂ , ਯਾਰੀਆਂ, ਦੁਨਾਲੀਆਂ ਅਤੇ ਸ਼ਰਾਬਾਂ ਦੇ ਗੀਤ ਲਿਖਣ ਵਾਲਿਓ , ਹਾੜਾ...........
ਕਦੇ ਇਸ ਜੱਟ ਤੇ ਵੀ ਦੋ ਸਤਰਾਂ ਲਿਖੋ ਜੋ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ , ਫਸਲਾਂ ਨੂੰ ਪਾਣੀ ਲਾਉਂਦਾ ।
ਕਦੇ ਇਸ ਜੱਟ ਦਾ ਵੀ ਹਾਲ ਬਿਆਨੋ ਜੋ ਮਿੱਟੀ ਨਾਲ ਮਿੱਟੀ ਹੁੰਦਾ , ਤੇ ਖੇਤ ਦੀ ਵੱਟ ਤੇ ਬੈਠ ਕੇ, ਕਹੀ ਤੇ ਰੋਟੀ ਗਰਮ ਕਰਕੇ ਖਾਂਦਾ ਆਚਾਰ ਨਾਲ ।
ਕਦੇ ਇਸ ਜੱਟ ਤੇ ਵੀ ਕੋਈ ਗਾਣਾ ਲਿਖੋ ਜੋ ਸਾਰੀ ਫਸਲ ਵੇਚ ਕੇ ਵੀ ਖਾਲੀ ਹੱਥ ਘਰ ਆ ਵੜਦਾ , ਸ਼ਾਹੂਕਾਰਾਂ ਦਾ ਹਿਸਾਬ ਕਰਕੇ ।
ਕਦੇ ਇਸ ਜੱਟ ਦੀ ਵੀ ਗੱਲ ਕਰੋ ਜਿਹੜਾ ਰੇਹਾਂ ਸਪਰੇਆਂ ਦਾ ਖਰਚਾ ਨਾ ਝੱਲਦਾ ਹੋਇਆ , ਮਜਬੂਰਨ ਓਹੀ ਸਪਰੇਅ ਢਿੱਡ 'ਚ ਸੁੱਟ ਲੈਂਦਾ ।
ਕਦੇ ਇਸ ਜੱਟ ਬਾਰੇ ਵੀ ਚਰਚਾ ਕਰੋ ਜਿਹੜਾ ਖੇਤਾਂ 'ਚ , ਲਹਿਰਾਉਂਦੀਆਂ ਫਸਲਾਂ ਵਿੱਚ ਨੱਚਣ ਟੱਪਣ ਦੀ ਆਸ ਮਨ 'ਚ ਲੈ ਕੇ ਕਿਸੇ ਬੋਹੜ ਨਾਲ ਲਟਕ ਜਾਂਦਾ ।
ਗਾਉਣ ਵਾਲਿਓ , ਰੱਬ ਦਾ ਵਾਸਤਾ ......ਇੱਕ ਵਾਰ ਅਸਲੀ ਜੱਟ ਦੀ ਜੂਨ ਦਾ ਸੱਚ ਤਾਂ ਗਾਓ !!
ਪਰਮ ਸਰਾਂ

0 Comments
Post a Comment