#ਲਵਪ੍ਰੀਤ

#ਨਦੀ
ਲਗਾਤਾਰ ਪਾਣੀ
ਬਣ ਵਿਚਰਦੀ
ਭਟਕਦੀ ਰੂਹ ਵਾਂਗ 
ਚੌਂਹੇ ਕੂਟ ਗਾਹ
ਵਾਪਿਸ ਪਰਤ ਜਾਂਦੀ,
ਕੋਈ ਖਾਲੀ ਕਰ ਜਾਂਦਾ
ਕੋਈ ਭਰ ਜਾਂਦਾ,
ਭਰਨ ਦਾ ਉਲਾਸ 
ਕੁਝ ਪਲਾਂ ਲਈ
ਅਨਹਦ ਨਾਦ ਛੇਡਦਾ
ਤੇ ਖਾਲੀ ਕਰਨ ਦਾ
ਦੁੱਖ ਵੀ ਧਰਵਾਸ ਬਣ 
ਉਸਦੇ ਕਦਮ ਚੁੰਮਦਾ,
ਥੋੜੇ ਵਕਫੇ ਬਾਅਦ 
ਉਹ ਫਿਰ ਸਹਿਜ ਹੋ
ਆਪਣੀ ਚਾਲੇ ਚਲਦੀ,
ਕਦਮਾਂ ਦੀ ਥਰਥਰਾਹਟ 
ਕਾਇਮ ਰੱਖਦੀ,
ਕਦੇ ਬਿਰਹਾ ਦੇ ਬੱਦਲ 
ਤੇ ਅਧ-ਮੋਈਆਂ ਸੱਧਰਾਂ 
ਦੇ ਹੜ 
ਮੂੰਹ ਤੱਕ ਭਰ ਦਿੰਦੇ
ਪਰ ! ਫਿਰ ਵੀ 
ਉਹ ਸ਼ਾਂਤ ਰਹਿੰਦੀ 
ਸ਼ਾਇਦ ਕੱਵਚ-ਏ-ਕੱਚ
ਦੇ ਤਿੜਕਣ ਜਾਂ ਉਸ ਵਿੱਚ
ਵੱਜ ਪਾਣੀ ਤੋਂ ਪੈਦਾ ਹੋਏ
ਸ਼ੋਰ ਡਰੋਂ,
ਕੱਵਚ ਦੇ ਅਕਾਵੇ ਅਤੇ
ਸ਼ੋਰ ਦੀ ਬਦਨਾਮੀ ਤੋਂ
ਖਿਝੀ 
ਇਸ ਨੂੰ ਪਰੇ ਛੱਡ 
ਇੱਕੇ ਜਗ੍ਹਾ ਉਛਲ ਰਹੇ
ਪਾਣੀ ਨੂੰ 
ਬਹਾ ਦੇਣਾ ਚਾਹੁੰਦੀ
ਆਪਣੀ ਚਾਲੇ ਮਸਤ 
ਹੌਣਾ ਸੋਚਦੀ
ਸਾਰੇ ਬੰਧਨ ਤੋੜ ਕੇ
ਫੁੱਲਾਂ ਵਾਂਗ ਸੁਗੰਧਤ 
ਤੇ ਹੌਲਾ ਹੋਣਾ 
ਲੋਚਦੀ ਹੈ 
ਇਹ ਨਦੀ ਵਾਂਗ 
ਵਗਦੀ ਰੂਹ ...
Loveਪ੍ਰੀਤ