#ਕੁਲਵਿੰਦਰਕੰਵਲ

ਗ਼ਜ਼ਲ਼ / ********

ਜਾਣ ਕੇ ਅਣਜਾਣ ਨਾ ਬਣ, ਜਾਣ ਦੇ 
ਤੂੰ ਗਮਾਂ ਦੀ ਖਾਣ ਨਾ ਬਣ, ਜਾਣ ਦੇ 

ਦਰਦ ਨੇ ਘਰ ਪਾ ਲਿਆ ਦਿਲ ਵਿਚ ਮੇਰੇ 
ਦਰਦ ਦੀ ਪਹਿਚਾਣ ਨਾ ਬਣ, ਜਾਣ ਦੇ 

ਇਸ਼ਕ ਦੀ ਖਾਤਰ ਮੈਂ ਖੁਦ ਨੂੰ ਹਾਰਿਆ 
ਜਿੱਤ ਦਾ ਤੂੰ ਮਾਣ ਨਾ ਬਣ, ਜਾਣ ਦੇ 

ਮੰਨਿਆ ਹੈ ਓਸ ਨੂੰ ਮੁਨਸਿਫ਼ ਅਸਾਂ 
ਜ਼ੁਰਮ ਦੀ ਪਹਿਚਾਣ ਨਾ ਬਣ, ਜਾਣ ਦੇ 

ਬੇਵਫ਼ਾ ਬਣ, ਦਰਦ ਦਿਲ ਨੂੰ ਦੇ ਰਿਹੈਂ 
ਗੈਰ ਦੀ ਮੁਸਕਾਣ ਨਾ ਬਣ, ਜਾਣ ਦੇ 

ਜ਼ਹਿਰ ਹੱਡੀਂ ਇਸ਼ਕ਼ ਦਾ ਹੁਣ ਰਚ ਗਿਆ 
ਰਹਿਣ ਦੇ ਲੁਕਮਾਣ ਨਾ ਬਣ, ਜਾਣ ਦੇ 

ਗੁੰਮ ਗਿਆ ਹੈ ਭੀੜ ਵਿਚ ਦਿਲਬਰ ਮੇਰਾ
ਭੀੜ ਦੀ ਪਹਿਚਾਣ ਨਾ ਬਣ, ਜਾਣ ਦੇ 

ਰਿਸ਼ਤਿਆਂ ਨੂੰ ਸਿੰਜਿਆ ਹੈ 'ਕੰਵਲ' ਨੇ 
ਰਿਸ਼ਤਿਆਂ ਦਾ ਘਾਣ ਨਾ ਬਣ, ਜਾਣ ਦੇ