#ਰਾਜਵਿੰਦਰਜਟਾਣਾ
ਗਜ਼ਲ
ਦੀਪ ਹਿਜ਼ਰ ਦਾ ਬਾਲ਼ ਹਨ੍ਹੇਰੇ ਕੀ ਰੁਸ਼ਨਾਵੇਂਗਾ
ਢੋੲੇ ਬੂਹੇ ਅੱਗੇ ਕਦ ਤੱਕ ਅਲ਼ਖ ਜਗਾਵੇਂਗਾ
ਅਾਪੋ ਅਾਪਣੇ ਧੰਦੇ ਰੁੱਝੀ ਬੈਠੀ ਹੈ ਦੁਨਿਅਾਂ
ਕਿਸ ਦੇ ਨੇੜੇ ਹੋ ਕੇ ਅਪਣੇ ਦੁੱਖ ਸੁਣਾਵੇਂਗਾ
ਸੌਖਾ ਹੋਜੂ ਜਿੳੁਣਾ ਅਪਣੀ ਜ਼ਿੰਦਗੀ ਨੂੰ ਤੈਨੂੰ
ਜਿੰਨੀ ਛੇਤੀ ਬੀਤੀ ਹਰ ੲਿੱਕ ਯਾਦ ਭੁਲਾਵੇਂਗਾ
ਪੰਛੀ ਤੇ ਪਰਦੇਸੀ ਮੁੜ ਨਾ ਫ਼ੇਰਾ ਪਾੳੁਂਦੇ ਨੇ
ਕਦ ਤਕ ਬੰਨੇ ੳੁੱਤੇ ਬੈਠੇ ਕਾਗ ੳੁਡਾਵੇਂਗਾ
ਕਰ ਕੇ ਸਬਰ ਸਬੂਰੀ ਰਬ ਦੀ ਮੰਨ ਰਜ਼ਾ ਹੁਣ ਤੂੰ
ਬੀਤੇ ਵੇਲੇ ਨੂੰ ਕਿੱਥੋਂ ਤੂੰ ਮੋੜ ਲਿਅਾਵੇਂਗਾ
ਸ਼ਾਤ ਸਮੁੰਦਰ ਵਾਂਗਰ ਸਿੱਖ ਲੈ ਵਹਿਣਾ ਤੂੰ ਸੱਜਣਾਂ
ੳੁੱਚੀ ੳੁਠਦੇ ਭੰਵਰ ਚ ਘੁੰਮਣਘੇਰੀ ਖਾਵੇਂਗਾ
ਅਾਪੇ ਹੀ ਸਹਿਲਾ ਲੈ ਅਾਪਣੇ ਸਾਰੇ ਜ਼ਖਮਾਂ ਨੂੰ
ਓਹੀ ਹੱਸੂ ਜਿਸ ਨੂੰ ਦਿਲ ਦੇ ਦਾਗ਼ ਦਿਖਾਵੇਂਗਾ
ਰਾਜਵਿੰਦਰ "ਜਟਾਣਾ"
0 Comments
Post a Comment