‪#‎ਜਸਵਿੰਦਰਕੌਰ‬
ਅਁਜ ਇੱਕ ਝੁੱਗੀ ਕੋਲ ਬੰਗਲਾ ਵੇਖਿਆ ਮੈਂ 
ਬੰਗਲੇ ਦਾ ਕੁੱਤਾ ਵਿੱਚ ਕੰਬਲਾਂ ਵੇਖਿਆ ਮੈਂ 

ਝੁੱਗੀ ਕੋਲ ਬੱਚੇ ਦਾ ਠੁਰ ਠੁਰ ਕੰਬਣਾ ਵੇਖਿਆ ਮੈਂ
ਜੋ ਕਦੇ ਨਹੀਂ ਸੀ ਗੁਜਰਦਾ ਉਸ ਬਸਤੀ ਵੱਲ

ਖਾਤਰ ਕੁਰਸੀ ਦੇ ਅੱਜ ਲੰਘਣਾਂ ਵੇਖਿਆ ਮੈਂ
ਕੁਰੀਤੀਆਂ ਕਰਕੇ ਬੇਸ਼ੱਕ ਨਹੀਂ ਮਿਲ ਸਕੇ ਆਪਾਂ

ਪਰ ਤੇਰੇ ਜਿਹਾ ਵੀ ਨਹੀਂ ਸੀ ਸੰਗਣਾਂ ਵੇਂਖਿਆਂ ਮੈਂ
ਚੱਲੇਗਾ ਦੌਰ ਅੱਜਕਲ ਇੱਕਦੂਜੇ ਤੇ ਦੂਸ਼ਣਬਾਜੀ ਦਾ

ਜੋ ਖਾਂਦੇ ਸੀ ਇਕੱਠੇ ਉਹਨਾਂ ਦਾ ਭੰਡਣਾਂ ਵੇਖਿਆ ਮੈਂ
ਜਿੰਨਾ ਮਰਜੀ ਦੇ ਦਿਓ ਦਾਨ ਵਿਦਿਆ ਦਾ ਕੁੜੀ ਨੂੰ

ਪਰ ਅਜੇ ਵੀ ਦਾਜ਼ ਦੇ ਲੋਭੀਆਂ ਦਾ ਮੰਗਣਾਂ ਵੇਖਿਆ ਮੈਂ
ਜੋ ਕਦੇ ਵੀ ਨਹੀਂ ਸੀ ਗਿਆ ਦਰ ਤੇਰੇ ਤੇ

ਅੱਜ ਉਸੇ ਬੰਦੇ ਦਾ ' ਸਰਬੱਤ ਦਾ ਭਲਾ' ਮੰਗਣਾ ਵੇਖਿਆ ਮੈਂ ।
ਜਸਵਿੰਦਰ ਕੌਰ
16-1-2016