ਸ਼ਹੀਦੀ
ਇਹ ਏਨਾ ਵੀ ਸਰਲ ਨਹੀਂ
ਕਿ ਆਪਣੀ ਸਲੀਬ ਮੋਢੇ ਤੇ ਚੁੱਕ
ਚੁਰਾਹੇ 'ਚ ਧਰੋ
ਤੇ ਇਹਦੇ ਤੇ ਚੜ੍ਹ
ਸ਼ਹੀਦ ਅਖਵਾ
ਸਭ ਕਾਸੇ ਤੋਂ
ਅਮਰ ਹੋ ਕੇ
ਪਾਰ ਲੰਘ ਜਾਓ...।
ਅਸੀਂ ਤਾਂ ਅਜੇ
ਆਪਣੀਆਂ ਸਲੀਬਾਂ
ਮੋਢਿਆਂ ਤੇ ਚੁੱਕ ਕੇ
ਤਾ ਉਮਰ ਟੇਢੇ-ਮੇਢੇ ਰਾਹਾਂ ਤੇ
ਤੁਰਨਾ ਹੈ
ਮੱਥੇ ਤੇ ਖੁਣੇ ਗਏ
ਸਾਰੇ ਗੁਨਾਹਾਂ ਸਮੇਤ...
ਤੇ ਮੁਕਤੀ ਲਈ
ਉਸ 'ਚੁਰਾਹੇ' ਨੂੰ ਟੋਲਣਾ ਹੈ...
-ਰਮਨਪ੍ਰੀਤ ਕੌਰ
ਇਹ ਏਨਾ ਵੀ ਸਰਲ ਨਹੀਂ
ਕਿ ਆਪਣੀ ਸਲੀਬ ਮੋਢੇ ਤੇ ਚੁੱਕ
ਚੁਰਾਹੇ 'ਚ ਧਰੋ
ਤੇ ਇਹਦੇ ਤੇ ਚੜ੍ਹ
ਸ਼ਹੀਦ ਅਖਵਾ
ਸਭ ਕਾਸੇ ਤੋਂ
ਅਮਰ ਹੋ ਕੇ
ਪਾਰ ਲੰਘ ਜਾਓ...।
ਅਸੀਂ ਤਾਂ ਅਜੇ
ਆਪਣੀਆਂ ਸਲੀਬਾਂ
ਮੋਢਿਆਂ ਤੇ ਚੁੱਕ ਕੇ
ਤਾ ਉਮਰ ਟੇਢੇ-ਮੇਢੇ ਰਾਹਾਂ ਤੇ
ਤੁਰਨਾ ਹੈ
ਮੱਥੇ ਤੇ ਖੁਣੇ ਗਏ
ਸਾਰੇ ਗੁਨਾਹਾਂ ਸਮੇਤ...
ਤੇ ਮੁਕਤੀ ਲਈ
ਉਸ 'ਚੁਰਾਹੇ' ਨੂੰ ਟੋਲਣਾ ਹੈ...
-ਰਮਨਪ੍ਰੀਤ ਕੌਰ
0 Comments
Post a Comment