ਇਨਸਾਨ ਛੱਡ ਤੁਰ ਜਾਂਦਾ
ਫਿਰ ਨਾ ਆਉਂਦਾ ਮੁੜ ਕਦੇ
ਦੇ ਦਿੰਦਾ ਵਿਛੋੜਾ ਆਪਣਾ
ਸਦਾ ਲਈ
ਆਪਣਿਆਂ ਨੂੰ
ਤੋੜ ਲੈਂਦਾ
ਸਾਰੇ ਰਿਸਤੇ ਨਾਤੇ
ਛੱਡ ਜਾਂਦਾ ਪਿੱਛੇ
ਰੋਂਦਿਆਂ ਕੁਰਲਾਂਦਿਆਂ
ਸਾਰੀ ਉਮਰ ਭਰ ਲਈ
ਉਨਾਂ ਨੂੰ ।
ਦੁਸ਼ਮਣ ਵੀ ਆ
ਆ ਭਾਗੀ ਬਣਦੇ
ਭੁਲਾ ਆਪਣੀ
ਦੁਸ਼ਮਣੀ ਨੂੰ।
ਜਿਉਂਦੇ ਜੀਅ ਜਿੰਨਾਂ 
ਕਦੇ ਕਲਾਮ ना ਕੀਤਾ
ਆ ਹੰਝੂ ਵਹਾਉਂਦੇ
ਫਿਰ ਦਿਖਾਵੇ ਦੇ।
ਜੋ ਇੱਕ ਅੱਖ ਨਾ ਭਉਂਦੇ
ਸੀ ਉਨਾਂ ਨੂੰ
ਅੱਜ
ਮੋਢਾ ਦੇਣ ਲਈ ਵੀ
ਤਿਆਰ ਹੋ ਜਾਂਦੇ
ਅਰਥੀ ਨੂੰ।
ਜਾਣ ਵਾਲਾ
ਚਲਾ ਗਿਆ
ਕੀ ਫਾਇਦਾ ਹੁਣ
ਹਮਦਰਦੀ ਜਿਤਉਣ ਦਾ
ਉਨਾਂ ਨੂੰ ।
ਉਸ ਵਕਤ ਕਿਉਂ ਨਾ
ਸਾਥ ਦਿੱਤਾ
ਜਦ ਇੱਕ ਦੂਜੇ ਨੂੰ
ਲੋੜ ਸੀ ਸਾਥ ਦੀ ।
ਕਿਉਂ ਝੂਠੀ ਸ਼ਾਨ ਬਣਵੇ
ਪਿਆਰ ਦਿਖਾਕੇ
ਹੁਣ ਤੂੰ ।
ਰਵਿੰਦਰ ਕੌਰ ਸੈਣੀ