ਹਰ ਰਿਸ਼ਤਾ ਦੁਨੀਆਂ ਦਾਰੀ ਏ,
ਉਂਝ ਸਾਰੀ ਦੁਨੀਆਂ ਪਿਆਰੀ ਏ।
ਕੁਸ਼ ਹੱਥ ਫੜ ਪਾਰ ਲੰਘਾਉਂਦੇ ਨੇ,
ਕੁਸ਼ ਬੇੜੀ ਵੱਟੇ ਪਾਉਂਦੇ ਨੇ।
ਕੁਸ਼ ਦੂਰ-ਦੂਰ ਹੀ ਰਹਿੰਦੇ ਨੇ,
ਕੁਸ਼ ਪਲ ਨਾ ਦੂਰੀ ਸਹਿੰਦੇ ਨੇ।
ਚੰਦ ਛੱਡਣ ਬਹਾਨਾ ਫੋਲ ਰਹੇ,
ਚੰਦ ਸੰਗ ਉਮਰਾਂ ਦਾ ਟੋਲ ਰਹੇ।
ਕਈ ਟੱਪਣਾਂ ਚਾਹੁੰਣ ਬਰੂਹਾਂ ਨੂੰ,
ਕਈ ਛੋਹ ਕੇ ਲੰਘਣ ਰੂਹਾਂ ਨੂੰ।
ਕਈ ਰਿਸ਼ਤੇ ਪਾਉਂਦੇ ਘੇਰੇ ਨੇ,
ਕਿੰਝ ਰੋਕਾਂ ਆਪ ਸਹੇੜੇ ਨੇ।
ਮੋਹ ਦੇ ਦੀਵਿਆ ਬਲਦਾ ਰਹਿ,
ਕਲਮਾਂ ਨੂੰ ਰੌਸ਼ਨ ਕਰਦਾ ਰਹਿ
ਉਂਝ ਸਾਰੀ ਦੁਨੀਆਂ ਪਿਆਰੀ ਏ।
ਕੁਸ਼ ਹੱਥ ਫੜ ਪਾਰ ਲੰਘਾਉਂਦੇ ਨੇ,
ਕੁਸ਼ ਬੇੜੀ ਵੱਟੇ ਪਾਉਂਦੇ ਨੇ।
ਕੁਸ਼ ਦੂਰ-ਦੂਰ ਹੀ ਰਹਿੰਦੇ ਨੇ,
ਕੁਸ਼ ਪਲ ਨਾ ਦੂਰੀ ਸਹਿੰਦੇ ਨੇ।
ਚੰਦ ਛੱਡਣ ਬਹਾਨਾ ਫੋਲ ਰਹੇ,
ਚੰਦ ਸੰਗ ਉਮਰਾਂ ਦਾ ਟੋਲ ਰਹੇ।
ਕਈ ਟੱਪਣਾਂ ਚਾਹੁੰਣ ਬਰੂਹਾਂ ਨੂੰ,
ਕਈ ਛੋਹ ਕੇ ਲੰਘਣ ਰੂਹਾਂ ਨੂੰ।
ਕਈ ਰਿਸ਼ਤੇ ਪਾਉਂਦੇ ਘੇਰੇ ਨੇ,
ਕਿੰਝ ਰੋਕਾਂ ਆਪ ਸਹੇੜੇ ਨੇ।
ਮੋਹ ਦੇ ਦੀਵਿਆ ਬਲਦਾ ਰਹਿ,
ਕਲਮਾਂ ਨੂੰ ਰੌਸ਼ਨ ਕਰਦਾ ਰਹਿ
0 Comments
Post a Comment