ਜਿਸਨੇ ਪਿਆਸ ਦਿੱਤੀ ਉਹ ਪਾਣੀ ਵੀ ਦੇਵੇਗਾ,
ਆਲਸੀ ਜਿਉਂਦੇ ਆ ਇਸ ਆਸ ਤੇ ਤਾਂ,
ਹਿੰਮਤੀ ਤਾਂ ਲੱਭ ਲੈਂਦੇ ਆ
ਆਪਣੀ ਪਿਆਸ ਜੋਗਾ ਪਾਣੀ।
ਪਿਆਸ ਜੇ ਸਾਗਰ ਦੀ ਹੈ ਤਾਂ ਸਾਗਰ ਤੋਂ ਹੀ ਬੁਝਣੀ
ਚਾਹੀਦੀ ਹੈ, ਰਸਤੇ ਦੇ ਦਰਿਆਵਾਂ ਨਦੀਆਂ ਚੋਂ
ਚੂਲੀਆਂ ਭਰ ਪੀਂਦੇ ਜਾਣ ਨਾਲ ਪਿਆਸ ਨਹੀਂ
ਬੁਝੇਗੀ ਸਗੋਂ ਸਾਗਰ ਤੱਕ ਪਹੁੰਚਣ ਦੀ ਤਾਂਘ ਮੱਠੀ ਹੋ ਜਾਵੇਗੀ।