ਸੱਚ ਮੁੱਚ ਸਜਣਾ
ਦਮ ਤੋੜਾਂ ਤਾਂ ਵੀ ...
ਤੇਰੀ ਨਿੱਘੀ ਗੋਦ ਵਿਚ ਲੁਕ ਕੇ 
ਸੋਹਣੇ ਪਲਾਂ ਦੇ ਲੰਮੇ ਘੁੱਟ ਭਰ ਕੇ 
ਤੈਨੂੰ ਚੁੰਮਦਿਆਂ ਚੁੰਮਦਿਆਂ
ਪਿਆਰ ਯਾਦਾਂ ਚ ਨੱਚਦੇ 
ਵਿਛ ਵਿਛ ਜਾਣ ਮੇਰੇ ਅਹਿਸਾਸ !!
ਧੀਮਾ ਨਾਦ...ਅਸੀਮ ਜਲਵਾ !!!

ਇੱਕ ਪੂਰਨ ਜਲੋ 'ਚ ਜਲਦੀ ਜੋਤ ਦੇ ਨਾਂਅ 
ਧੂੰਏਂ ਦੀਆਂ ਗੁੰਝਲਾ 'ਚ ਚਿੰਨ੍ਹ-ਚਿੰਨ੍ਹ ਹੋ 
ਅਮਨ ਤੁਫਾਨ ‘ਚ ਗੁਆਚ ਜਾਵਾਂ 

ਇਸ਼ਕ ਧੂਫ ਦੀ ਮਹਿਕ 'ਚ
ਪਿਆਰ ਦੀ ਕਹਾਣੀ, ਮੱਘਦੀ ਰੀਝ 
ਮਨ ਦੇ ਵੇਗ ‘ਚੋਂ ਉਗਮਦੀ ਤਾਂਘ
ਮੈਂ ਗੁੰਮ !!!…ਸੁਲਝਾ ਆ ਕੇ 
ਉਲਝਿਆ ਤਾਣਾ 

ਮੇਰੇ ਰੁੱਖਸਤ ਹੋਣ ਤੋਂ ਪਹਿਲਾਂ....!!! 
ਇਕ ਵਾਰ ਫੇਰ ਮੇਰੀ ਹੋਂਦ ਨੂੰ
ਦੇ ਉਹ ਮਤਾਬੀ ਦਲਾਸਾ
ਜਿਵੇਂ ਤੂੰ ਮੈਨੂੰ ਹਮੇਸ਼ਾ, 
ਕਾਲੀਆਂ ਬੋਲੀਆਂ ਘੜੀਆਂ ‘ਚ 
ਮਦਹੋਸ਼ ਅਤੇ ਜਗਮਗ ਕਰਦਾ ਸੀ
ਸੁਨ-ਮੱਸਨੀਆਂ ਰਾਹਾਂ ‘ਚ
ਮੈਂ , ਨਾ ਕਦੇ ਬੇਸਬਰੀ, ਨਾ ਕਦੇ ਉਦਾਸ 
ਮੇਰਾ ਵਾਅਦਾ...ਤੇ ਇਕ...ਮੈਂ ਤੈਨੂੰ ਸੌਂਪਿਆ !!!