ਦਿਲ ਨੂੰ ਦਿਲ ਤੋਂ ਰਾਹ ਹੁੰਦੀ ਏ
ਭਾਵੇ ਅੰਨੇ ਵਾਹ ਹੁੰਦੀ ਏ

ਜਿੰਦਗੀ ਨੂੰ ਫਾਹ ਕਹਿ ਲੈ ਭਾਵੇ
ਉਂਝ ਨਜ਼ਰ ਵੀ ਫਾਹ ਹੁੰਦੀ ਏ

ਚੰਗੇ ਲਫਜ਼ ਪਿਰੋਨ ਵਾਲੇ ਦੇ
ਹਿੱਸੇ ਵਿਚ ਵਾਹ ਵਾਹ ਹੁੰਦੀ ਏ

ਮੇਰੇ ਤਿੜਕਿਆ ਸੁਪਨਿਆ ਦੀ
ਕਦ ਉਸ ਨੂੰ ਪਰਵਾਹ ਹੁੰਦੀ ਏ

ਜੀਣਾ ਐਨਾਂ ਸੌਖਾ ਵੀ ਨਹੀ
ਫਿਰ ਕਿਓ ਜੀਣ ਦੀ ਚਾਹ ਹੁੰਦੀ ਏ

ਆਪਣੀ ਮੌਤ ਦੀ ਆਪੇ ਹੀ
ਕੋਈ ਕੋਈ ਅੱਖ ਗਵਾਹ ਹੁੰਦੀ ਏ