ਮੈਂ ਕਦੇ ਨਹੀਂ ਚਾਹਿਆ
ਰੰਗਦਾਰ ਰੌਸ਼ਨੀ ਮੇਰੇ
ਸ਼ਬਦਾਂ ਦੇ ਹੋਂਠ ਚੁੰਮੇਂ
ਤੇ ਬੁੱਲ੍ਹਾਂ ਤੋਂ ਤਿੜਕੀ
ਹੋਈ ਮੁਸਕਰਾਹਟ
ਮੈਂਨੂੰ ਕੋਈ ਹੁਲਾਰਾ ਦੇਵੇ
ਇਹਨਾਂ ਚਮਕਦੇ ਸ਼ੀਸ਼ਿਆਂ 'ਚੋਂ ਝਲਕਦੇ ਹਾਂ 
ਨਿਕਾਬਪੋਸ਼ ਚੇਹਰੇ ਮੇਰੀਆਂ ਬੁਝੀਆਂ ਅੱਖਾਂ 'ਚ ਤੱਕਣ
ਮੈਂ ਕਦੇ ਇਸਦੀ ਹਸਰਤ ਨਹੀਂ ਕੀਤੀ! !!!!
ਸੁਖਪਾਲ ਗਿੱਲ