ਮਚਿਆ ਸੀ ਜਦ ਸ਼ੋਰ ਤੇਰੀ ਸਹਨਾਈ ਦਾ
ਵੇਖਣ ਵਾਲਾ ਹਾਲ ਸੀ ਇਕ ਸੁਦਾਈ ਦਾ
ਤੋਂ ਤਾਂ ਚਾਨਣ ਭਰੀਆਂ ਰਾਤਾਂ ਮਾਣੇਗੀ
ਮੇਰੇ ਹਿੱਸੇ ਪਲ ਪਲ ਹੈ ਤਨਹਾਈ ਦਾ
ਤੇਰੇ ਬਾਝੋਂ ਕੋਣ ਸੀ ਮੇਰਾ ਦੁਨੀਆ ਤੇ
ਕਿਸਨੂੰ ਹਾਲ ਸੁਣਾਵਾਂ ਮੈੰ ਜੁਦਾਈ ਦਾ
ਮੇਰੇ ਦਿਲ ਨੇ ਮੈਨੂੰ ਧੋਕਾ ਦੇ ਦਿਤਾ
ਕੋਣ ਕਰੇਦਾਂ ਸ਼ਿਕਵਾ ਚੀਜ਼ ਪਰਾਈ ਦਾ
ਕਹਿਰ ਕਰਨ ਤੋਂ ਪਹਿਲਾਂ ਸਜਣਾ ਡਰਨਾ ਸੀ
ਭੇਦ ਨਹੀਂ ਪਾਇਆ ਸਜਣਾ ਕਿਸੇ ਖੁਦਾਈ ਦਾ
ਤੇਰੇ ਸਿਤਮਾਂ ਜੁਲਮਾਂ ਨੂੰ ਹੀ ਭੁਲਣ ਲਈ
ਕੋਈ ਨਗਮਾਂ ਗੁਣ ਗਣਾਈ ਦਾ..