ਮੇਰਾ ਸਭਿਆਚਾਰ ਬੜਾ ਮਹਾਨ ਸੀ
ਰੋ ਰਿਹਾ ਹੈ ਇਹ, ਇਸ ਨੂੰ ਚੁਪ ਕਰਾਓ,
ਸਭ ਤੋਂ ਉਚੀ ਇਸ ਦੀ ਸ਼ਾਨ ਸੀ
ਇਹ ਸਾਰੇ ਸਭਿਆਚਾਰਾ ਦਾ ਪ੍ਰਧਾਨ ਸੀ।
ਇਕ ਹਨੇਰੀ ਦਾ ਬੁਲਾ ਇਸ ਨੂੰ ਹਿਲਾ ਗਿਆ
ਇਸ ਉਤੇ ਪਛਮੀ ਸਭਿਆਚਾਰ ਛਾ ਗਿਆ
ਖਿੜਿਆ ਹੋਇਆ ਇਹ ਮੁਰਝਾ ਗਿਆ।
ਪੰਜਾਬੀ ਭੈਣੋ! ਘੋੜੀਆਂ ਗਾਓ, ਤੀਆਂ ਲਾਓ
ਚਰਖੇ ਕਤੋ, ਪੀਂਘਾਂ ਪਾਓ,
ਜਾਗੋ ਦੀ ਰੋਸ਼ਨੀ, ਸਾਰੇ ਜਗ ਵਿਚ ਫੈਲਾਓ।
ਮੋਰ ਕੂਕਣ ਬਹਾਰਾਂ ਆਉਣਾ
ਪੰਜਾਬੀ ਨਚਣ ਟਪਣ ਤੇ ਗੀਤ ਖੁਸ਼ੀ ਦੇ ਗਾਉਣ
ਚਾਵਾਂ, ਸਧਰਾਂ ਦੇ ਬੁਝ ਚੁਕੇ ਦੀਵਿਆਂ ਨੂੰ ਮੁੜ ਜਗਾਉਣ
ਇਸ ਮਿਟੀ ਦੀਆਂ ਮਹਿਕਾਂ,
ਸਭ ਦੇ ਦਿਲਾਂ ਨੂੰ ਰੁਸ਼ਨਾਉਣ।
ਪੰਜਾਬੀ ਨਕਸ਼. ਪੰਜਾਬ ਦਾ ਆਪਣਾ ਇਕ ਅਮੀਰ ਸਭਿਆਚਾਰਕ ਵਿਰਸਾ ਹੈ। ਦੁਨੀਆ ਭਰ ਦੇ ਸਭਿਆਚਾਰਾਂ ਵਿਚ ਪੰਜਾਬੀ
ਸਭਿਆਚਾਰ ਦੀ ਆਪਣੀ ਵਿਲੱਖਣ ਤੇ ਨਿਵੇਕਲੀ ਹੋਂਦ ਹੈ। ਇਹ ਸਾਡੀ ਕੌਮ ਦਾ ਇਕ ਵਡਮੁੱਲਾ ਸਰਮਾਇਆ ਹੈ।
0 Comments
Post a Comment