#ਸੁਰਿੰਦਰਸੈਣੀ

ਚੜ੍ਹਦੀ ਕਲਾ / ਸੁਰਿੰਦਰ ਸੈਣੀ

ਕੀ ਹੋਇਆ ਜੇ ਕੋਈ ਭਾਣਾ ਵਰਤ ਗਿਆ,
ਰੱਬ ਦੀ ਨਿਆਮਤ ਨਾ ਕਦੇ ਵੀ ਮੁੱਕਦੀ ਏ,

ਇਕ ਦਿਨ ਦੁਨੀਆ ਚ ਲੋਅ ਹੈ ਕਰ ਦੇਣੀ,
ਭਾਂਵੇ ਰਾਤ ਗਮਾਂ ਦੇ ਸਾਏ ਚ ਹੀ ਮੁੱਕਦੀ ਏ,

ਕਿਆਮਤ ਰੱਬ ਕਰੇ ਤਾਂ ਮੱਥੇ ਫੁੱਲੀ ਬਣ ਜਾਵੇ,
ਜੀਉਂਦਿਆਂ ਆਸ ਜਹਾਨ ਦੀ ਨਾ ਮੁੱਕਦੀ ਏ,

ਰੱਬ ਦਾ ਨੂਰ ਵੀ ਚਿਹਰੇ ਤੇ ਫਿਰ ਚਮਕਾ ਮਾਰੇ,
ਚੜ੍ਹਦੀ ਕਲਾ ਦੀ ਅਰਦਾਸ ਨਾ ਕਦੇ ਛੁੱਟਦੀ ਏ,

ਰੱਬ ਦੀ ਰਹਿਮਤ ਹੋਵੇ ਤਾਂ ਸੱਤੇ ਖੈਰਾਂ ਨੇ ਹੁੰਦੀਆਂ,
ਹਨੇਰੇ ਚ ਮੰਜਿਲ ਟੋਲਣ ਦੀ ਤਾਂਘ ਨਾ ਮੁੱਕਦੀ ਏ,

ਕਿਸੀ ਵੀ ਗੁਨਾਹ ਤੋਂ ਪਾਕ ਰਖੀਂ ਮੇਰੇ ਅੱਲਾ ਮੀਆਂ,
ਸੈਣੀ ਨੀਵੀਂ ਹੋ ਕੇ ਸ਼ੁਕਰੀਆ ਕਰਨਾ ਨਾ ਭੁੱਲਦੀ ਏ ।