ਰੌਸ਼ਨੀ 
ਅੱਖਾ ਦੇ ਝਰੋਖਿਆਂ 'ਚੋ 
ਬਾਹਰ ਆਉਂਦੀ ਏ 
ਬੋਲਾਂ ਚੋਂ ਲਿਸ਼ਕਦੀ ਏ 
ਕੰਨਾ 'ਚ ਜਾ ਵੜਦੀ ਏ 
ਤੇਲ ਦਾ ਭਰਿਆ ਦੀਵਾ
ਅੰਦਰ ਹੀ ਹੁੰਦਾ 
ਬੰਨੇਰਿਆਂ ਤੇ ਟੰਗੇ ਦੀਵੇ 
ਤਾਂ ਇਸ਼ਾਰੇ ਈ ਨੇ ......ਰਾਜ਼ ਕੌਰ