ਕੁਝ ਜ਼ਖਮ ਦਿੱਤੇ ਮੇਰੇ ਪੈਰਾਂ ਨੂੰ_
ਫ਼ੁੱਲਾਂ ਨਾਲ ਲੱਦੀਆਂ ਰਾਹਾਂ ਨੇ-_
ਮੇਰੇ ਬੁੱਲੋਂ ਖੁਸ਼ੀਆਂ ਖੋਰ ਤੀਆਂ_
ਚੰਦਰੇ ਹੰਝੂਆਂ ਦੀਆਂ ਖ਼ਾਰਾਂ ਨੇ_
ਮੈਨੂੰ "ਹੱਸਣਾਂ" ਸਿਖਾਇਆ ਸੀ ਮਾਪਿਆਂ_
ਤੇ ਰੋਣਾ ਸਿਖਾਇਆ ਦਿਲਦਾਰਾਂ ਨੇ_
ਖਬਰੇ ਕਿਉਂ ਮੁੱਖ ਮੋੜ ਲਿਆ_
ਮੈਥੋਂ ਆਪਣੀਆਂ ਹੀ ਬਾਹਾਂ ਨੇ_
ਮੈਨੂੰ ਕਲਮ ਫੜਾਈ ਸਮਿਆਂ ਨੇ_
ਤੇ ਸ਼ਾਇਰ ਬਣਾ ਤਾ ਯਾਰਾਂ ਨੇ_
0 Comments
Post a Comment