ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ,
ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ,
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ,
ਮੇਰੀ ਚੁੱਪ ਹੀ ਤੇਰਾ ਹਰਜਾਨਾ ਏ,
ਝੱਖੜ ਆਓਂਦੇ ਨੇ ਪਤਾ ਨਹੀਂ ਰੋਜ਼ ਕਿੰਨੇ,
ਸ਼ਿਖਰ ਤੇ ਅੱਜ ਵੀ ਮੇਰਾ ਆਸ਼ਿਅਨਾ ਏ,
ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ,
ਕੱਲਾ ਹੈਂ ਤੂੰ, ਤੇ ਮੇਰੇ ਨਾਲ ਜ਼ਮਾਨਾ ਏ,
ਕਿਰਨ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ,
ਏਹੀ ਮੇਰਾ ਖਜ਼ਾਨਾ ਏ,
ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ,
ਸ਼ੋਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ,
0 Comments
Post a Comment