ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ‎,‎ ਰਾਜਗੁਰੂ ਅਤੇ ਸੁਖਦੇਵ ਵੱਲੋ‎,‎ ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ‎,‎ ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ।